ਪੰਜਾਬ ਦੇ ਕਾਰਜਕਾਰੀ DGP ਗੌਰਵ ਯਾਦਵ ਨੇ ਸੰਭਾਲਿਆ ਚਾਰਜ

ਚੰਡੀਗੜ੍ਹ:- ਬੀਤੇ ਦਿਨੀਂ ਸਾਲ 1992 ਬੈੱਚ ਦੇ ਆਈ.ਪੀ.ਐੱਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀ.ਜੀ.ਪੀ. ਨਿਯੁਕਤ ਕੀਤਾ ਗਿਆ। ਅੱਜ ਉਹਨਾਂ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਮੌਜੂਦਾ ਡੀ.ਜੀ.ਪੀ ਵੀ.ਕੇ ਭਾਵਰਾ ਅੱਜ ਤੋਂ 2 ਮਹੀਨੇ ਦੀ ਛੁੱਟੀ ’ਤੇ ਚਲੇ ਗਏ ਹਨ, ਜਿਸ ਦੇ ਚੱਲਦੇ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ ਨਿਯੁਕਤ ਕੀਤਾ ਗਿਆ। ਚਾਰਜ ਸੰਭਾਲਣ ਤੋਂ ਬਾਅਦ ਗੌਰਵ ਯਾਦਵ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਅਤੇ ਪੰਜਾਬ ਪੁਲਿਸ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਦੀ ਪਹਿਲ ਡਰਗਜ਼ ਅਤੇ ਗੈਂਗਸਟ੍ਰਾਂ 'ਤੇ ਕੰਟਰੋਲ ਕਰਨਾ ਹੈ। ਉਨ੍ਹਾਂ ਕਿਹਾ ਕਿ 'ਅਸੀਂ ਇੱਕ ਸੁਰੱਖਿਤ ਲਾਅ ਐਂਡ ਆਰਡਰ ਸੂਬੇ ਨੂੰ ਦੇਵਾਂਗੇ ਅਤੇ ਪੰਜਾਬ 'ਚੋਂ ਨਸ਼ਿਆਂ ਅਤੇ ਗੈਂਗਸਟ੍ਰਾਂ ਦਾ ਸਫ਼ਾਇਆ ਕੀਤਾ ਜਾਵੇਗਾ।' ਗੌਰਵ ਯਾਦਵ ਪੰਜਾਬ ਪੁਲਿਸ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। Author: Malout Live