ਬਾਲ ਵਿਕਾਸ ਵਿਭਾਗ ਵਲੋਂ ਕੁਪੋਸ਼ਣ ਮੁਕਤ ਭਾਰਤ ਮੁੰਹਿਮ ਤਹਿਤ ਕੀਤਾ ਜਾਗਰੂਕ
ਮਲੋਟ :- ਵਿਖੇ ਅੱਜ ਸਮਾਜ ਸੁਰਖਿਆ ਅਤੇ ਬਾਲ ਵਿਕਾਸ ਵਲੋਂ 2020 ਤੱਕ ਕੁਪੋਸ਼ਣ ਮੁਕਤ ਭਾਰਤ ਮੁੰਹਿਮ ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀ ਮਤੀ ਗੁਰਜੀਤ ਕੌਰ ਦੀ ਰਹਿਨੁਮਾਈ ਹੇਠ ਵਾਰਡ ਨੰਬਰ :21 ਅਤੇ ਵਾਰਡ ਨੰਬਰ :10 ਵਿੱਚ ਸੁਪਰਵਾਇਜਰ ਕੁਲਦੀਪ ਕੌਰ ਅਤੇ ਸੁਪਰਵਾਇਜਰ ਪਰਮਜੀਤ ਕੌਰ ਵਲੋਂ ਘਰ-ਘਰ ਜਾ ਕੇ ਕਿਸੋਰੀਆ, ਗਰਭਵਤੀ ਅਰੋਤਾ ਨੂੰ ਦੁੱਧ ਪਿਲਾਉਣ, ਮਾਵਾਂ ਨੂੰ ਕਿਸੋਰੀਆ ਨੂੰ ਚੰਗੀ ਖੁਰਾਕ ਦੇਣ ਬਾਰੇ ਜਾਣਕਾਰੀ ਦਿੱਤੀ, ਅਤੇ ਇਸ ਦੇ ਨਾਲ ਟੀਕਾਕਰਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਤਾਂ ਜੋ ਬੱਚਿਆਂ ਦੀ ਸਿਹਤ ਵੀ ਵਧੀਆ ਹੋਵੇ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਇਸ ਮੁਹਿੰਮ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰ, ਆਸ਼ਾਵਰਕਰਾਂ ਨੇ ਵੀ ਭਾਗ ਲਿਆ ।