ਮਲੋਟ ਦੀ ਪ੍ਰਮੁੱਖ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਨੇ ਡਾ ਸੈਮ ਸਿੱਧੂ MBBS ਦੀ ਅਗਵਾਈ 'ਚ ਹੜ ਪੀੜਤਾ ਲਈ ਲਗਾਇਆ ਦੂਸਰਾ ਮੁਫ਼ਤ ਮੈਡੀਕਲ ਕੈਂਪ

ਮਲੋਟ:- ਮਲੋਟ ਦੀ ਪ੍ਰਮੁੱਖ ਜੈ ਮਾਂ ਅੰਗੂਰੀ ਦੇਵੀ ਸਮਾਜ ਦੇਵੀ ਸੰਸਥਾ ਵੱਲੋ ਡਾ. ਸੈਮ ਸਿੱਧੂ MBBS ਸਰਕਾਰੀ ਹਸਪਤਾਲ ਮਲੋਟ ਦੀ ਗਤੀਸ਼ੀਲ ਅਗਵਾਈ ਹੇਠ ਸਤਲੁਜ ਦਰਿਆ ਦੇ ਕੰਡੇ ਲੋਹੀਆਂ ਦੇ ਨੇੜੇ ਹੜ ਪੀੜਤ ਇਲਾਕੇ ਪਿੰਡ ਮਨੂੰ ਮੱਛੀ, ਜਮਾਲੀ ਵਾਲਾ,ਦਾਰੇ ਵਾਲਾ ਅਤੇ ਇੰਦਰਪੁਰ ਵਿਖੇ ਹੜ ਪੀੜਤ ਔਰਤਾਂ ਨੂੰ ਸੈਨਟਰੀ ਪੈਡ ਅਤੇ ਹੜ ਪੀੜਤ ਲੋਕਾ ਨੂੰ ਚਮੜੀ ਦੇ ਰੋਗਾਂ ਤੋ ਬਚਾਉਣ ਲਈ ਡਾ ਸੈਮ ਦੀ ਅਗਵਾਈ ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਸੰਸਥਾ ਵਲੋ ਘਰ ਘਰ ਜਾ ਕੇ ਦਵਾਈਆਂ ਦਿਤੀਆਂ ਗਈਆ ਜੈ ਮਾਂ ਅੰਗੂਰੀ ਦੇਵੀ ਸਮਾਜ ਸੇਵੀ ਸੰਸਥਾ ਦੇ ਸੋਹਣ ਲਾਲ ਗੁੰਬਰ ਅਤੇ ਸਮਾਜ ਸੇਵੀ ਅਨਿਲ ਜੁਨੇਜਾ ਜੋਨੀ ਨੇ ਕਿਹਾ ਅੱਜ ਹੜ ਪੀੜਤਾ ਨੂੰ ਲੰਗਰਾਂ ਆਦਿ ਦੀ ਨਹੀ ਦਵਾਈਆਂ ਦੀ ਲੋੜ ਹੈ ਤਾਂ ਕਿ ਹੜ ਪੀੜਤ ਲੋਕਾ ਨੂੰ ਭਿਆਨਕ ਬਿਮਾਰੀਆਂ ਤੋ ਬਚਾਇਆ ਜਾ ਸਕੇ । ਇਸ ਕੈਂਪ ਵਿਚ ਸਰਕਾਰੀ ਹਸਪਤਾਲ ਮਲੋਟ ਦੇ ਡਾ ਸੈਮ ਸਿੱਧੂ MBBS ਤੋ ਇਲਾਵਾ ਸੰਸਥਾ ਦੇ ਪਤਵੰਤੇ ਸੋਹਣ ਲਾਲ ਗੁੰਬਰ,ਚਰਨਜੀਤ ਚੰਨੀ,ਸੰਦੀਪ ਸਿੰਘ ਅਨੇਜਾ,ਰਿੰਕੂ ਅਨੇਜਾ,ਚਿੰਟੂ ਬਠਲਾ,ਸੋਨੂੰ ਮੰਗਵਾਨਾ ਅਤੇ ਸ਼ੰਭੂ ਮੰਡਲ ਹਾਜਰ ਸਨ ।