ਜਤਿੰਦਰਪਾਲ ਸਿੰਘ ਢਿੱਲੋਂ (ਜੇ.ਪੀ) ਨੇ ਮਲੋਟ ਦੇ ਤਹਿਸੀਲਦਾਰ ਦਾ ਚਾਰਜ ਸੰਭਾਲਿਆ

ਤਹਿਸੀਲਦਾਰ ਸ. ਜਤਿੰਦਰ ਪਾਲ ਸਿੰਘ ਢਿੱਲੋਂ (ਜੇ.ਪੀ) ਨੇ ਮਲੋਟ ਦੇ ਤਹਿਸੀਲਦਾਰ ਦਾ ਚਾਰਜ ਸੰਭਾਲਿਆ। ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਯਕੀਨਨ ਤਹਿਸੀਲਦਾਰ ਸਾਹਿਬ ਦੇ ਆਉਣ ਨਾਲ ਮਲੋਟ ਦੇ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਤੋਂ ਪਏ ਕੰਮਾਂ ਤੋਂ ਰਾਹਤ ਮਿਲੇਗੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਤਹਿਸੀਲਦਾਰ ਸ. ਜਤਿੰਦਰ ਪਾਲ ਸਿੰਘ ਢਿੱਲੋਂ (ਜੇ.ਪੀ) ਨੇ ਮਲੋਟ ਦੇ ਤਹਿਸੀਲਦਾਰ ਦਾ ਚਾਰਜ ਸੰਭਾਲਿਆ। ਇਸ ਮੌਕੇ ਮੈਡਮ ਹਰਪ੍ਰੀਤ ਕੌਰ ਨਾਇਬ ਤਹਿਸੀਲਦਾਰ, ਲਖਵੀਰ ਸਿੰਘ ਜੂਨੀਅਰ ਸਹਾਇਕ ਰੀਡਰ1, ਮੁਕੇਸ਼ ਕੁਮਾਰ ਜੂਨੀਅਰ ਸਹਾਇਕ ਆਰਸੀ ਅਤੇ ਅਮਨਦੀਪ ਸਿੰਘ ਰੀਡਰ2 ਨੇ ਗੁੱਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ।

ਲੋਕਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਯਕੀਨਨ ਤਹਿਸੀਲਦਾਰ ਸਾਹਿਬ ਦੇ ਆਉਣ ਨਾਲ ਮਲੋਟ ਦੇ ਸ਼ਹਿਰ ਵਾਸੀਆਂ ਨੂੰ ਲੰਬੇ ਸਮੇਂ ਤੋਂ ਪਏ ਕੰਮਾਂ ਤੋਂ ਰਾਹਤ ਮਿਲੇਗੀ। ਇਸ ਮੌਕੇ ਰਮਨਦੀਪ ਸਿੰਘ ਕਲਰਕ, ਹਰਿੰਦਰ ਕੁਮਾਰ ਕਲਰਕ, ਮੀਨੂੰ ਗੁਪਤਾ ਕਲਰਕ, ਅਮਨਦੀਪ ਕੌਰ ਬਿੱਲ ਕਲਰਕ, ਪਰਮਜੀਤ ਕੌਰ, ਹਰਦੀਪ ਸਿੰਘ ਅਤੇ ਸੁਖਦੀਪ ਸਿੰਘ ਆਦਿ ਮੌਜੂਦ ਸਨ।

Author : Malout Live