ਦਵਾਈ ਲੈਣ ਜਾ ਰਹੇ ਪਿਓ ਪੁੱਤ 'ਤੇ ਹਮਲਾ- ਪਿਓ ਦੀ ਮੌਤ, ਪੁੱਤ ਗੰਭੀਰ ਜ਼ਖ਼ਮੀ

ਬਠਿੰਡਾ ਵਿਖੇ ਕਾਰ ਵਿੱਚ ਦਵਾਈ ਲੈਣ ਜਾ ਰਹੇ ਪਿਓ ਪੁੱਤ 'ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਪਿੰਡ ਬਾਜਾ ਮਰਾੜ੍ਹ ਵਾਸੀ ਲਖਵੀਰ ਸਿੰਘ ਦੀ ਮੌਤ ਹੋ ਗਈ, ਜਦ ਕਿ ਉਸ ਦਾ ਪੁੱਤਰ ਪਿਆਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ੍ਹ ਕਲਾਂ ਤੋਂ ਪਿੰਡ ਖਾਰਾ ਲਿੰਕ ਸੜਕ 'ਤੇ ਬਠਿੰਡਾ ਵਿਖੇ ਕਾਰ ਵਿੱਚ ਦਵਾਈ ਲੈਣ ਜਾ ਰਹੇ ਪਿਓ ਪੁੱਤ 'ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਪਿੰਡ ਬਾਜਾ ਮਰਾੜ੍ਹ ਵਾਸੀ ਲਖਵੀਰ ਸਿੰਘ ਦੀ ਮੌਤ ਹੋ ਗਈ, ਜਦ ਕਿ ਉਸ ਦਾ ਪੁੱਤਰ ਪਿਆਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਲੁਟੇਰਿਆਂ ਵੱਲੋਂ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦਾ ਪਤਾ ਲੱਗਣ 'ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਪਹੁੰਚ ਕੇ ਜਾਂਚ ਵਿੱਚ ਜੁਟ ਗਏ ਹਨ।

Author : Malout Live