ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦਾ 8ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਜਿਸ ਦੇ ਅਨੁਸਾਰ ਮੰਨਤ ਅਰੋੜਾ ਸਪੁੱਤਰੀ ਜਤਿੰਦਰ ਕੁਮਾਰ ਤੇ ਪਾਰਸ ਸ਼ਰਮਾ ਸਪੁੱਤਰ ਕਮਲਜੀਤ ਕੁਮਾਰ ਨੇ (581/600) 96.83% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਦੀਸ਼ਾ ਭਠੇਜਾ ਸਪੁੱਤਰੀ ਅਰੁਣ ਕੁਮਾਰ ਤੇ ਨਵਯਾ ਸਪੁੱਤਰੀ ਭੂਸ਼ਨ ਕੁਮਾਰ ਨੇ (578/600) 96.33% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਜਾ ਸਥਾਨ, ਅਰਮਾਨ ਚਾਵਲਾ ਸਪੁੱਤਰ ਅਰੁਣ ਕੁਮਾਰ ਨੇ (565/600) 94.16 % ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।
ਮਲੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦਾ 8ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ। ਜਿਸ ਦੇ ਅਨੁਸਾਰ ਮੰਨਤ ਅਰੋੜਾ ਸਪੁੱਤਰੀ ਜਤਿੰਦਰ ਕੁਮਾਰ ਤੇ ਪਾਰਸ ਸ਼ਰਮਾ ਸਪੁੱਤਰ ਕਮਲਜੀਤ ਕੁਮਾਰ ਨੇ (581/600) 96.83% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਦੀਸ਼ਾ ਭਠੇਜਾ ਸਪੁੱਤਰੀ ਅਰੁਣ ਕੁਮਾਰ ਤੇ ਨਵਯਾ ਸਪੁੱਤਰੀ ਭੂਸ਼ਨ ਕੁਮਾਰ ਨੇ (578/600) 96.33% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਜਾ ਸਥਾਨ, ਅਰਮਾਨ ਚਾਵਲਾ ਸਪੁੱਤਰ ਅਰੁਣ ਕੁਮਾਰ ਨੇ (565/600) 94.16 % ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਨੀਰੂ ਬੱਠਲਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ 8ਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ ਤੇ ਉਨ੍ਹਾਂ ਦੇ 8ਵੀਂ ਜਮਾਤ ਦੇ ਕੁੱਲ ਵਿਦਿਆਰਥੀਆਂ ਵਿੱਚੋਂ 4 ਵਿਦਿਆਰਥੀਆਂ ਦੇ 95% ਤੋਂ ਵੱਧ, 27 ਵਿਦਿਆਰਥੀਆਂ ਦੇ 90% ਤੋਂ ਵੱਧ 78 ਵਿਦਿਆਰਥੀਆਂ ਨੇ 80% ਤੋਂ ਵੱਧ ਅਤੇ 119 ਵਿਦਿਆਰਥੀਆਂ ਨੇ 60% ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ, ਮੈਨੇਜਰ ਸ਼੍ਰੀ ਵਿਕਾਸ ਗੋਇਲ ਅਤੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਨੇ ਵਿਦਿਆਰਥੀਆਂ ਦੇ ਮਾਪਿਆਂ ਤੇ ਸਮੂਹ ਅਧਿਆਪਕਾਂ ਨੂੰ ਇਸ ਦੀ ਵਧਾਈ ਦਿੱਤੀ ।
Author : Malout Live