ਪੀ.ਐੱਸ ਟੈੱਟ ਦਾ ਨਤੀਜਾ ਜਾਰੀ ਨਾ ਕਰਨ ਤੇ ਈ.ਟੀ.ਟੀ ਅਤੇ ਬੀ.ਐਡ ਦੇ ਸਿਖਿਆਰਥੀਆਂ ਵਿੱਚ ਭਾਰੀ ਰੋਸ
ਪੀ.ਐੱਸ ਟੈੱਟ ਯੂਨੀਅਨ ਦੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੀ 01 ਦਸੰਬਰ 2024 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੀ.ਐੱਸ ਟੈੱਟ ਦਾ ਪੇਪਰ ਕੰਡਕਟ ਕਰਵਾਇਆ ਗਿਆ ਸੀ, ਜਿਸ ਦਾ ਨਤੀਜਾ 01 ਜਨਵਰੀ ਨੂੰ ਜਾਰੀ ਕਰਨ ਦੀ ਤਰੀਕ ਘੋਸ਼ਿਤ ਕੀਤੀ ਗਈ ਸੀ ਪਰ ਅਜੇ ਤੱਕ ਵੀ ਜਾਰੀ ਨਹੀਂ ਕੀਤਾ ਗਿਆ ਹੈ।
ਮਲੋਟ : ਪੀ.ਐੱਸ ਟੈੱਟ ਯੂਨੀਅਨ ਦੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੀ 01 ਦਸੰਬਰ 2024 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੀ.ਐੱਸ ਟੈੱਟ ਦਾ ਪੇਪਰ ਕੰਡਕਟ ਕਰਵਾਇਆ ਗਿਆ ਸੀ, ਜਿਸ ਦਾ ਨਤੀਜਾ 01 ਜਨਵਰੀ ਨੂੰ ਜਾਰੀ ਕਰਨ ਦੀ ਤਰੀਕ ਘੋਸ਼ਿਤ ਕੀਤੀ ਗਈ ਸੀ। ਇਸ ਦੀ ਉੱਤਰ ਕੁੰਜੀ ਵਿਭਾਗ ਵੱਲੋਂ 10 ਦਸੰਬਰ ਨੂੰ ਜਾਰੀ ਕਰ ਦਿੱਤੀ ਗਈ ਸੀ। ਵਿਭਾਗ ਵੱਲੋਂ ਜੋ ਉੱਤਰ ਕੁੰਜੀ ਜਾਰੀ ਕੀਤੀ ਗਈ ਸੀ, ਉਸ ਵਿੱਚ 4 ਤੋਂ 5 ਪ੍ਰਸ਼ਨ ਵਿਭਾਗ ਵੱਲੋਂ ਗਲਤ ਦੱਸੇ ਗਏ ਸਨ। ਜਿਸ ਦੀ ਸਿਖਿਆਰਥੀਆਂ ਵੱਲੋਂ 450 ਰੁਪਏ ਪ੍ਰਤੀ ਪ੍ਰਸ਼ਨ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਪ੍ਰਸ਼ਨਾਂ ਤੇ ਅਬਜੈਕਸ਼ਨ ਲਗਾਈ ਗਈ। ਉਸ ਦੇ ਸੰਬੰਧ ਵਿੱਚ ਨਾ ਤਾਂ ਵਿਭਾਗ ਵੱਲੋਂ ਕੋਈ ਉੱਤਰ ਕੁੰਜੀ ਜਾਰੀ ਕੀਤੀ ਗਈ ਤੇ ਨਾ ਹੀ ਨਤੀਜਾ ਜਾਰੀ ਕੀਤਾ ਗਿਆ।
ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸੈਂਟਰ ਸਰਕਾਰ ਵੱਲੋਂ 15 ਦਸੰਬਰ ਨੂੰ ਸੀ. ਟੈੱਟ ਦਾ ਪੇਪਰ ਲਿਆ ਗਿਆ ਸੀ, ਜਿਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਿਕ ਪੰਜਾਬ ਬੋਰਡ ਵੱਲੋਂ ਹਜੇ ਤਕ ਲਾਰੇ ਹੀ ਲਾਏ ਗਏ ਹਨ। ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਤੇ ਸੰਪਰਕ ਕਰਨ ਤੇ ਹਰ ਸਮੇਂ ਕੋਈ ਨਾ ਕੋਈ ਨਵੀਂ ਤਰੀਕ ਦੱਸ ਕੇ ਟਾਲ ਦਿੱਤਾ ਜਾਂਦਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨ੍ਹਾਂ ਵਿੱਚ ਪੀ.ਐੱਸ ਟੈੱਟ ਦਾ ਨਤੀਜਾ ਜਲਦੀ ਨਹੀਂ ਜਾਰੀ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣਗੇ।
Author : Malout Live