ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿੱਚ ESIC ਡਿਪਾਰਟਮੈਂਟ ਦੇ ਅਧਿਕਾਰੀਆਂ ਵੱਲੋਂ 'ਹੈੱਲਥ ਚੈੱਕਅਪ ਅਤੇ ਜਾਗਰੂਕਤਾ ਕੈਂਪ' ਦਾ ਆਯੋਜਨ

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ESIC ਡਿਪਾਰਟਮੈਂਟ ਵੱਲੋਂ ਸਕੂਲ ਦੇ ਅਧਿਆਪਕਾਂ ਲਈ 'ਹੈੱਲਥ ਚੈੱਕਅਪ ਅਤੇ ਜਾਗਰੂਕਤਾ ਕੈਂਪ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੁਆਰਾ ਅਧਿਆਪਕਾਂ ਦਾ ਹੈੱਲਥ ਚੈੱਕਅਪ ਕਰਕੇ ਉਨ੍ਹਾਂ ਦੇ ਰੋਗਾਂ ਸੰਬੰਧੀ ਦਵਾਈਆਂ ਦਿੱਤੀਆਂ ਗਈਆਂ।

ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ESIC ਡਿਪਾਰਟਮੈਂਟ ਵੱਲੋਂ ਸਕੂਲ ਦੇ ਅਧਿਆਪਕਾਂ ਲਈ 'ਹੈੱਲਥ ਚੈੱਕਅਪ ਅਤੇ ਜਾਗਰੂਕਤਾ ਕੈਂਪ' ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਹਰਲੀਨ ਕੌਰ, ਸ. ਹਰਜਿੰਦਰ ਸਿੰਘ (ਫਾਰਮਾਸਿਸਟ) ਅਤੇ ਗੀਤਾ ਰਾਣੀ (ਏ.ਐਨ.ਐਮ) ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਦੁਆਰਾ ਅਧਿਆਪਕਾਂ ਦਾ ਹੈੱਲਥ ਚੈੱਕਅਪ ਕਰਕੇ ਉਨ੍ਹਾਂ ਦੇ ਰੋਗਾਂ ਸੰਬੰਧੀ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਰੋਗ ਮੁਕਤ ਹੋਣ ਦੇ ਮੂਲ ਮੰਤਰ ਵਜੋਂ ਆਪਣੇ ਖਾਣ-ਪੀਣ ਸੰਬੰਧੀ ਆਦਤਾਂ ਦੇ ਸੁਧਾਰ ਕਰਨ ਬਾਰੇ ਵੀ ਦੱਸਿਆ। ਇਸ ਹੈੱਲਥ ਚੈੱਕਅਪ ਕੈਂਪ ਦਾ ਸਕੂਲ ਦੇ ਸਮੂਹ ਅਧਿਆਪਕਾਂ ਨੇ ਲਾਭ ਉਠਾਇਆ।

ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਐਸ।ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਸਿੱਖਿਆ ਦੇ ਖੇਤਰ ਵਿੱਚ ਤਾਂ ਮੋਹਰੀ ਰਿਹਾ ਹੀ ਹੈ ਨਾਲ ਹੀ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਚੜ੍ਹਦੀਕਲਾ ਵਿੱਚ ਰੱਖਣ ਲਈ ਸਕੂਲ ਵਿੱਚ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ। ਹੈੱਲਥ ਚੈੱਕਅਪ ਕੈਂਪ ਦੀ ਸਮਾਪਤੀ ਤੇ ਸਕੂਲ ਪ੍ਰਿੰਸੀਪਲ ਜੀ ਵੱਲੋਂ ਡਾ. ਹਰਲੀਨ ਕੌਰ, ਸ.ਹਰਜਿੰਦਰ ਸਿੰਘ (ਫਾਰਮਾਸਿਸਟ) ਅਤੇ ਗੀਤਾ ਰਾਣੀ (ਏ.ਐਨ.ਐਮ) ਦਾ ਸਕੂਲ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ।

Author : Malout Live