ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਵਿੱਚ JEE/NEET ਲਈ ਨਾਮਵਰ ਕੋਚਿੰਗ ਸੰਸਥਾ ਵੱਲੋਂ ਓਰੀਐਂਟੇਸ਼ਨ ਲੈੱਕਚਰ ਕੀਤਾ ਗਿਆ ਆਯੋਜਿਤ
ਕਲਾਸ 10ਵੀਂ ਦੇ ਵਿਦਿਆਰਥੀਆਂ ਲਈ JEE/NEET ਤਿਆਰੀ ਸੰਬੰਧੀ ਓਰੀਏਂਟੇਸ਼ਨ ਲੈੱਕਚਰ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਵਿੱਚ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਇੱਕ ਵਿਸ਼ਵਾਸਯੋਗ ਤੇ ਪ੍ਰਸਿੱਧ ਸੰਸਥਾ ਦੀ ਟੀਮ ਵੱਲੋਂ ਲਿਆ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਗਿਆਨਿਕ ਢੰਗ ਨਾਲ ਤਿਆਰ ਕਰਨ ਲਈ ਰਹਿਨੁਮਾਈ ਕਰਨਾ ਸੀ।
ਮਲੋਟ : ਕਲਾਸ 10ਵੀਂ ਦੇ ਵਿਦਿਆਰਥੀਆਂ ਲਈ JEE/NEET ਤਿਆਰੀ ਸੰਬੰਧੀ ਓਰੀਏਂਟੇਸ਼ਨ ਲੈੱਕਚਰ ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਵਿੱਚ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਇੱਕ ਵਿਸ਼ਵਾਸਯੋਗ ਤੇ ਪ੍ਰਸਿੱਧ ਸੰਸਥਾ ਦੀ ਟੀਮ ਵੱਲੋਂ ਲਿਆ ਗਿਆ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਗਿਆਨਿਕ ਢੰਗ ਨਾਲ ਤਿਆਰ ਕਰਨ ਲਈ ਰਹਿਨੁਮਾਈ ਕਰਨਾ ਸੀ। ਸਾਰੇ ਵਿਦਿਆਰਥੀਆਂ ਨੇ Physics ਦਾ ਆਨਲਾਈਨ ਲੈੱਕਚਰ ਅਟੈਂਡ ਕੀਤਾ। ਜਿਸਨੂੰ ਦੇਸ਼ ਦੇ ਬਹੁਤ ਕਾਬਿਲ ਪ੍ਰੋਫੈਸਰਸ ਨੇ ਸੰਬੋਧਿਤ ਕੀਤਾ। ਲੈੱਕਚਰ ਦੌਰਾਨ JEE ਅਤੇ NEET ਵਿੱਚ ਸਫਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਰਣਨੀਤੀਆਂ ਜਿਵੇਂ ਕਿ ਸੰਕਲਪ ਸਪੱਸ਼ਟਤਾ, ਸਮੇਂ ਦੀ ਪ੍ਰਬੰਧਕੀ ਤੇ ਨਿਰੰਤਰ ਅਭਿਆਸ ਉੱਤੇ ਜ਼ੋਰ ਦਿੱਤਾ ਗਿਆ।
ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਬਣਤਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਕੂਲੀ ਪਾਠਕ੍ਰਮ ਅਤੇ ਪ੍ਰਤੀਯੋਗੀ ਪਰੀਖਿਆ ਦੀ ਤਿਆਰੀ ਵਿੱਚ ਸੰਤੁਲਨ ਬਣਾਈ ਰੱਖਣ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ। ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਣਾਦਾਇਕ ਸਾਬਿਤ ਹੋਇਆ, ਕਿਉਂਕਿ ਉਨ੍ਹਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਸੰਦੇਹ ਦੂਰ ਕੀਤੇ। ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਇਸ ਪਹਿਲ ਦੀ ਸਰਾਹਨਾ ਕੀਤੀ ਗਈ ਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਓਰੀਏਂਟੇਸ਼ਨ ਪ੍ਰੋਗਰਾਮ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਕੈਰੀਅਰ ਲਕਸ਼ਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਹੇਮਲਤਾ ਕਪੂਰ, ਕੋਆਰਡੀਨੇਟਰ ਸ਼੍ਰੀਮਤੀ ਮਧੂ ਬਾਲਾ ਅਤੇ ਸ. ਗੁਰਪ੍ਰੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸੈਸ਼ਨ ਵਿੱਚ ਇਹ ਕਦਮ ਵਿੱਦਿਆ ਦੇ ਖੇਤਰ ਵਿੱਚ ਇਕ ਕ੍ਰਾਂਤੀਕਾਰੀ ਕਦਮ ਹੋਵੇਗਾ।
Author : Malout Live