ਮਲੋਟ ਨੇੜਲੇ ਪਿੰਡ ਥੇਹੜੀ ਸਾਹਿਬ ਤੋਂ ਗੁਜ਼ਰਦੀ ਸਰਹੰਦ ਫੀਡਰ ਨਹਿਰ 28 ਦਿਨ੍ਹਾਂ ਲਈ ਬੰਦ

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873 (8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ 28 ਦਿਨਾਂ ਲਈ ਬੰਦ ਰਹੇਗੀ।

ਪੰਜਾਬ : ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873 (8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਸਰਹੰਦ ਫੀਡਰ ਦੀ ਰੀਲਾਈਨਿੰਗ ਦਾ ਕੰਮ ਕਰਵਾਉਣ ਲਈ ਮਿਤੀ 01-02-2025 ਤੋਂ 28-02-2025 ਤੱਕ (ਦੋਵੇਂ ਦਿਨ ਸ਼ਾਮਲ) 28 ਦਿਨਾਂ ਲਈ ਬੰਦ ਰਹੇਗੀ।

ਇਸ ਸੰਬੰਧੀ ਜਲ ਸਰੋਤ ਵਿਭਾਗ ਵੱਲੋਂ ਵੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।

Author : Malout Live