FASTag ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਐਲਾਨ, 3 ਹਜ਼ਾਰ ਰੁਪਏ ਦਾ ਬਣੇਗਾ ਸਾਲਾਨਾ ਪਾਸ
ਭਾਰਤ ਸਰਕਾਰ ਨੇ ਆਮ ਲੋਕਾਂ ਲਈ ਸੜਕੀ ਯਾਤਰਾ ਨੂੰ ਆਸਾਨ, ਸਸਤਾ ਅਤੇ ਸੁਵਿਧਾਜਨਕ ਬਣਾਉਣ ਲਈ ਇੱਕ ਨਵੀਂ ਟੋਲ ਨੀਤੀ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨਵੀਂ ਯੋਜਨਾ ਦੇ ਤਹਿਤ ਸਰਕਾਰ ਇੱਕ ਫਾਸਟੈਗ ਪਾਸ ਸ਼ੁਰੂ ਕਰਨ ਜਾ ਰਹੀ ਹੈ ਜਿਸਦੀ ਸਾਲਾਨਾ ਕੀਮਤ 3000 ਰੁਪਏ ਹੋਵੇਗੀ। ਇਹ ਪਾਸ ਇੱਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ। ਇਹ ਪਾਸ ਮੌਜੂਦਾ ਫਾਸਟੈਗ ਨਾਲ ਹੀ ਜੁੜਿਆ ਹੋਵੇਗਾ, ਜਿਸਨੂੰ ਵਾਰ-ਵਾਰ ਰੀਚਾਰਜ ਕਰਨ ਦੀ ਕੋਈ ਲੋੜ ਨਹੀਂ ਪਵੇਗੀ।
ਮਲੋਟ (ਪੰਜਾਬ) : FASTag ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਆਮ ਲੋਕਾਂ ਲਈ ਸੜਕੀ ਯਾਤਰਾ ਨੂੰ ਆਸਾਨ, ਸਸਤਾ ਅਤੇ ਸੁਵਿਧਾਜਨਕ ਬਣਾਉਣ ਲਈ ਇੱਕ ਨਵੀਂ ਟੋਲ ਨੀਤੀ ਲਿਆਉਣ ਦਾ ਫੈਸਲਾ ਕੀਤਾ ਹੈ। ਇਹ ਨੀਤੀ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਰਾਸ਼ਟਰੀ ਰਾਜਮਾਰਗਾਂ, ਐਕਸਪ੍ਰੈਸਵੇਅ ਜਾਂ ਰਾਜ ਮਾਰਗਾਂ 'ਤੇ ਰੋਜ਼ਾਨਾ ਜਾਂ ਅਕਸਰ ਯਾਤਰਾ ਕਰਦੇ ਹਨ। ਇਸ ਨਵੀਂ ਯੋਜਨਾ ਦੇ ਤਹਿਤ ਸਰਕਾਰ ਇੱਕ ਫਾਸਟੈਗ ਪਾਸ ਸ਼ੁਰੂ ਕਰਨ ਜਾ ਰਹੀ ਹੈ ਜਿਸਦੀ ਸਾਲਾਨਾ ਕੀਮਤ 3000 ਰੁਪਏ ਹੋਵੇਗੀ।
ਇਹ ਪਾਸ ਇੱਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ। ਇਹ ਪਾਸ ਮੌਜੂਦਾ ਫਾਸਟੈਗ ਨਾਲ ਹੀ ਜੁੜਿਆ ਹੋਵੇਗਾ, ਜਿਸਨੂੰ ਵਾਰ-ਵਾਰ ਰੀਚਾਰਜ ਕਰਨ ਦੀ ਕੋਈ ਲੋੜ ਨਹੀਂ ਪਵੇਗੀ। 15 ਅਗਸਤ ਤੋਂ 3 ਹਜ਼ਾਰ ਰੁਪਏ ਵਾਲੇ ਸਾਲਾਨਾ FASTag ਦੀ ਸ਼ੁਰੂਆਤ ਹੋਵੇਗੀ। ਇਹ ਨਵਾਂ ਪਾਸ ਇੱਕ ਸਾਲ 'ਤੇ 200 ਯਾਤਰਾ ਲਈ ਵੈਲਿਡ ਰਹੇਗਾ। NHAI ਤੇ MORTH ਦੀ ਵੈੱਬਸਾਈਟ 'ਤੇ ਇਸਦਾ ਲਿੰਕ ਮਿਲੇਗਾ। ਰਾਜਮਾਰਗ ਯਾਤਰਾ ਐਪ 'ਤੇ ਇਸ ਨਵੇਂ ਪਾਸ ਲਈ ਲਿੰਕ ਮਿਲੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇਸ ਦਾ ਐਲਾਨ ਕੀਤਾ ਹੈ।
Author : Malout Live