ਹੁਣ ਪੰਜਾਬ 'ਚ ਵੀ ਕੱਟੇ ਜਾਣਗੇ 'ਭਾਰੀ ਚਾਲਾਨ', ਟਰਾਂਸਪੋਰਟ ਵਿਭਾਗ ਵਲੋਂ ਨਵੀਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ (ਵਰੁਣ, ਭੁੱਲਰ) : ਪੰਜਾਬ 'ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਹੁਣ ਇਸ ਦਾ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਸੂਬੇ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋ ਗਿਆ ਹੈ। ਇਸ ਬਾਰੇ ਸੂਬੇ ਦੇ ਟਰਾਂਸਪੋਰਟ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਜਿਸ ਦੇ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਲੱਗੇਗਾ। ਨਵੀਂ ਨੋਟੀਫਿਕੇਸ਼ਨ ਮੁਤਾਬਕ ਚਾਲਾਨ ਕਰੀਬ ਦੁੱਗਣੇ ਹੋ ਗਏ ਹਨ ਅਤੇ ਇਸ ਨੋਟੀਫਿਕੇਸ਼ਨ ਨੂੰ ਫੌਰੀ ਤੌਰ 'ਤੇ ਲਾਗੂ ਕਰ ਦਿੱਤਾ ਗਿਆ ਹੈਇਸ ਨੋਟੀਫਿਕੇਸ਼ਨ ਦੇ ਮੁਤਾਬਕ ਇਸ ਤਰ੍ਹਾਂ ਚਾਲਾਨ ਲਾਏ ਗਏ ਹਨ—ਟ੍ਰਿਪਲਿੰਗ ਲਈ 1000 ਰੁਪਏ ਸੀਟ ਬੈਲਟ ਨਾ ਹੋਣ 'ਤੇ 1000 ਰੁਪਏ ਬਿਨਾ ਹੈਲਮੈੱਟ ਦੇ 1000 ਰੁਪਏ ਬਿਨਾਂ ਲਾਈਸੈਂਸ ਦੇ 5000 ਰੁਪਏ ਬਿਨਾਂ ਇੰਸ਼ੋਰੈਂਸ ਦੇ ਪਹਿਲੀ ਵਾਰ 2000, ਦੂਜੀ ਵਾਰ 4000 ਰੁਪਏ ਬਿਨਾਂ ਕਾਰਨ ਹਾਰਨ ਵਜਾਉਣ 'ਤੇ 2000 ਰੁਪਏ ਰੈੱਡ ਲਾਈਟ ਜੰਪ ਕਰਨ 'ਤੇ 1000 ਰੁਪਏ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10,000 ਰੁਪਏ ਆਰ. ਸੀ. ਨਾ ਹੋਣ 'ਤੇ 5000 ਰੁਪਏ ਗੱਡੀ ਚਲਾਉਂਦੇ ਸਮੇਂ ਮੋਬਾਇਲ ਸੁਣਨ 'ਤੇ 10,000 ਰੁਪਏ ਓਵਰ ਲੋਡਿਡ ਵਾਹਨਾਂ 'ਤੇ 40,000 ਰੁਪਏ