ਐੱਸ.ਡੀ.ਐੱਮ.ਵੱਲੋਂ ਰੱਤਾ ਟਿੱਬਾ ਗਊਸ਼ਾਲਾ ਦਾ ਦੌਰਾ
ਮਲੋਟ:- ਮਲੋਟ ਦੇ ਐੱਸ.ਡੀ.ਐੱਮ ਸ: ਗੋਪਾਲ ਸਿੰਘ ਪੀ.ਸੀ.ਐੱਸ ਨੇ ਪਿੰਡ ਰੱਤਾ ਟਿੱਬਾ ਵਿਚ ਬਣੀ ਸਰਕਾਰੀ ਗਊ਼ਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਥੇ ਰੱਖੇ ਬੇਸਹਾਰਾ ਜਾਨਵਰਾਂ ਦੀ ਸਾਂਝ ਸੰਭਾਲ ਦਾ ਜਾਇਜਾ ਲਿਆ ਅਤੇ ਇੱਥੇ ਹੋਣ ਵਾਲੇ ਨਵੇਂ ਕੰਮਾਂ ਦੀ ਰੂਪ ਰੇਖਾ ਉਲੀਕੀ।
ਉਨ੍ਹਾਂ ਅਗਾਮੀ ਸੀਜਨ ਦੌਰਾਨ ਜਾਨਵਰਾਂ ਲਈ ਚਾਰੇ ਅਤੇ ਹੋਰ ਲੋੜੀਂਦੀ ਸਮੱਗਰੀ ਦੇ ਪ੍ਰਬੰਧਾਂ ਸਬੰਧੀ ਨਿਰਦੇਸ਼ ਦਿੱਤੇ।ਇਸੇ ਤਰਾਂ ਟੁੱਟੀ ਚਾਰਦਿਵਾਰੀ ਠੀਕ ਕਰਨ ਅਤੇ ਇਸ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਮਾਜਿਕ ਭਾਗੀਦਾਰੀ ਤੇ ਵੀ ਉਨ੍ਹਾਂ ਨੇ ਜ਼ੋਰ ਦਿੱਤਾ। ਬੈਠਕ ਵਿਚ ਮਲੋਟ ਦੇ ਬੀਡੀਪੀਓ ਸ: ਜ਼ਸਵੰਤ ਸਿੰਘ, ਸਮਾਜਿਕ ਸੰਸਥਾਵਾਂ ਤੋਂ ਸ੍ਰੀ ਮੁਨੀਸ਼ ਵਰਮਾ, ਕੁਲਬੀਰ ਸਿੰਘ ਸਰਾਂ, ਹਰਮੇਲ ਸਿੰਘ ਸੰਧੂ, ਜੰਗਬਾਜ ਸ਼ਰਮਾ, ਕਾਨੂੰਗੋ ਚੰਦ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ।