ਹਾੜੀ ਦੀ ਫਸਲ ਸੰਭਾਲ ਵਿਚ ਕਿਸਾਨਾਂ ਦੇ ਸੰਜਮ ਦੀ ਵੱਡੀ ਭੂਮਿਕਾ – ਹਰਪ੍ਰੀਤ ਸਿੰਘ
ਮਲੋਟ(ਆਰਤੀ ਕਮਲ) :-ਰਾਤ ਨੂੰ ਕੰਬਾਈਨਾਂ ਨਾ ਚਲਾਉਣ ਦੇ ਪ੍ਰਸ਼ਾਸਨ ਦੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੀ.ਓ.ਜੀ ਦੀ ਅਹਿਮ ਭੂਮਿਕਾ ਰਹੀ ਜਿਸ ਉਪਰੰਤ ਜੀ.ਓ.ਜੀ ਨੂੰ ਕਣਕ ਖਰੀਦ ਦੌਰਾਨ ਅਨਾਜ ਮੰਡੀਆਂ ਅੰਦਰ ਡਿਊਟੀ ਤੇ ਲਾਇਆ ਗਿਆ ਇਸ ਮੌਕੇ ਜੀ.ਓ.ਜੀ ਨੇ ਨਾ ਸਿਰਫ ਖਰੀਦ ਪ੍ਰਬੰਧਾਂ ਤੇ ਲਿਫਟਿੰਗ ਆਦਿ ਦੀ ਪੂਰੀ ਰਿਪੋਰਟ ਸਰਕਾਰ ਨੂੰ ਹਰ ਰੋਜ ਦਿੱਤੀ ਬਲਕਿ ਕਿਸਾਨਾਂ ਤੇ ਮੰਡੀ ਮਜਦੂਰਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਲਗਾਤਾਰ ਮਾਸਕ ਲਗਾਉਣ ਅਤੇ ਸ਼ੋਸ਼ਲ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕੀਤਾ ।
ਜੀ.ਓ.ਜੀ ਦੀ ਭੂਮਿਕਾ ਦੇ ਪਹਿਲੀ ਵਾਰ ਪੰਜਾਬ ਕੈਬਨਿਟ ਤੇ ਮੁੱਖ ਮੰਤਰੀ ਦੀ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰਪੂਰ ਸ਼ਲਾਘਾ ਕੀਤੀ । ਇਹ ਜਾਣਕਾਰੀ ਦਿੰਦਿਆਂ ਮਲੋਟ ਤਹਿਸੀਲ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਮਲੋਟ ਦਫਤਰ ਵਿਖੇ ਜੀ.ਓ.ਜੀ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਹੁਣ ਜੀ.ਓ.ਜੀ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡਾਂ ਵਿਚ ਬਾਹਰਲੇ ਰਾਜਾਂ ਜਾਂ ਵਿਦੇਸ਼ਾਂ ਤੋਂ ਪਰਤੇ ਅਤੇ ਕਰੋਨਾ ਪਾਜਟਿਵ ਨਾਲ ਸੰਪਰਕ ਵਿਚ ਗੁਜਰੀ ਘਰਾਂ ਅੰਦਰ ਇਕਾਂਤਵਾਸ ਕੀਤੇ ਲੋਕਾਂ ਤੇ ਨਜਰ ਰੱਖਣ ਲਈ ਡਿਊਟੀ ਲਾਈ ਗਈ ਹੈ ਜਿਸਨੂੰ ਜੀ.ਓ.ਜੀ ਬਖੂਬੀ ਨਿਭਾ ਰਹੇ ਹਨ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੋਸ਼ਲ ਦੁਰੀ ਰੱਖਣ ਲਈ ਜੀ.ਓ.ਜੀ ਟੀਮ ਨੂੰ ਮਲੋਟ ਅਤੇ ਲੰਬੀ ਦੋ ਬਲਾਕਾਂ ਵਿਚ ਵੰਡਿਆ ਗਿਆ ਹੈ ਅਤੇ ਅੱਜ ਕੇਵਲ ਮਲੋਟ ਬਲਾਕ ਦੀ ਮੀਟਿੰਗ ਹੈ । ਮੀਟਿੰਗ ਦੌਰਾਨ ਸਮੂਹ ਜੀ.ਓ.ਜੀ ਦੇ ਹੈਂਡ ਸੈਨੀਟਾਈਜ ਕਰਵਾਉਣ ਤੋਂ ਇਲਾਵਾ ਸੱਭ ਨੇ ਜੀ.ਓ.ਜੀ ਲੋਗੋ ਵਾਲੀਆਂ ਫੇਸ ਮਾਸਕ ਸ਼ੀਲਡ ਲਾਈਆਂ ਹੋਈਆਂ ਸਨ । ਜੀ.ਓ.ਜੀ ਇੰਚਾਰਜ ਨੇ ਕਿਹਾ ਕਿ ਕਣਕ ਖਰੀਦ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਬਸ ਕੁਝ ਮੰਡੀਆਂ ਵਿਚ ਲਿਫਟਿੰਗ ਬਾਕੀ ਹੈ । ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਚਨੌਤੀ ਦੌਰਾਨ ਜਿਥੇ ਹਾੜੀ ਦੀ ਫਸਲ ਖਰੀਦ ਲਈ ਪ੍ਰਸ਼ਾਸਨ ਤੇ ਮੰਡੀ ਬੋਰਡ ਨੇ ਪੁਖਤਾ ਪ੍ਰਬੰਧ ਕੀਤੇ ਸਨ ਉਥੇ ਹੀ ਕਿਸਾਨਾਂ ਨੇ ਵੀ ਵੱਡੇ ਸੰਜਮ ਤੋਂ ਕੰਮ ਲਿਆ ਅਤੇ ਕਿਧਰੇ ਵੀ ਹਫੜਾ ਦਫੜੀ ਨਹੀ ਮਚਾਈ ਜਿਸ ਨਾਲ ਸਾਰੀ ਖਰੀਦ ਬਹੁਤ ਹੀ ਸੁਖਾਵੇਂ ਮਹੌਲ ਵਿਚ ਸਪੰਨ ਹੋਈ ਹੈ । ਅੱਜ ਦੀ ਮੀਟਿੰਗ ਵਿਚ ਡੀਈਓ ਨਵਜੋਤ ਸਿੰਘ ਤਰਮਾਲਾ ਸਮੇਤ ਜੀ.ਓ.ਜੀ ਸੁਰਜੀਤ ਸਿੰਘ ਆਲਮਵਾਲਾ, ਵਲਾਇਤ ਸਿੰਘ ਖਾਨੇ ਕੀ ਢਾਬ, ਤਜਿੰਦਰ ਸਿੰਘ ਕਬਰਵਾਲਾ, ਦਰਸ਼ਨ ਸਿੰਘ ਕੱਟਿਆਂਵਾਲੀ, ਸਿਰਤਾਜ ਸਿੰਘ ਸ਼ਾਮਖੇੜਾ, ਗੁਰਸੇਵਕ ਸਿੰਘ ਅਬੁਲਖੁਰਾਣਾ, ਜਸਕੌਰ ਸਿੰਘ ਲੱਕੜਵਾਲਾ, ਕੁਲਵੰਤ ਸਿੰਘ ਭਗਵਾਨਪੁਰਾ, ਨਾਇਬ ਸਿੰਘ ਮੋਹਲਾਂ ਅਤੇ ਅਮਰੀਕ ਸਿੰਘ ਕਟੋਰੇਵਾਲਾ ਆਦਿ ਹਾਜਰ ਸਨ ।