ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਸਟੇਟ ਪੱਧਰ ਟੂਰਨਾਮੈਂਟ ਕਿਕ ਬਾਕਸਿੰਗ ਵਿੱਚ ਕੁਲਵੰਤ ਕੁਮਾਰ ਵਾਸੀ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਸਟੇਟ ਪੱਧਰ ਟੂਰਨਾਮੈਂਟ ਕਿੱਕ ਬਾਕਸਿੰਗ ਵਿੱਚ ਕੁਲਵੰਤ ਕੁਮਾਰ ਪੁੱਤਰ ਸਵ. ਪੂਰਨ ਚੰਦ ਵਾਸੀ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਮਲੋਟ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਸਟੇਟ ਪੱਧਰ ਟੂਰਨਾਮੈਂਟ ਕਿੱਕ ਬਾਕਸਿੰਗ ਮਿਤੀ 04/11/2024 ਤੋਂ 10/11/2024 ਤੱਕ ਗੁਰੂ ਨਾਨਕ ਸਟੇਡੀਅਮ ਮਲਟੀਪਰਪਜ਼ ਹਾਲ ਲੁਧਿਆਣਾ ਵਿਖੇ ਕਰਵਾਏ ਗਏ।

ਜਿਸ ਵਿੱਚ ਕੁਲਵੰਤ ਕੁਮਾਰ ਪੁੱਤਰ ਸਵ. ਪੂਰਨ ਚੰਦ ਵਾਸੀ ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਨੇ ਉਮਰ ਵਰਗ 31 ਤੋਂ 40, ਈਵੈਂਟ-ਲਾਈਟ, ਭਾਰ (79kg) ਭਾਗ ਲਿਆ ਤੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰ ਨਗਰ, ਸ਼ਹਿਰ ਮਲੋਟ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ ਕੀਤਾ।

Author : Malout Live