ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਸੁਵਿਧਾ ਕੈਂਪ

ਮਲੋਟ:- ਮਾਣਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਕਬਾਲ ਸਿੰਘ ਢਿੱਲੋਂ ਐੱਸ.ਡੀ.ਓ ਸਬ-ਡਿਵੀਜ਼ਨ ਅਬੁਲਖੁਰਾਣਾ ਦੀ ਅਗਵਾਈ ਹੇਠ ਪਿੰਡ ਫਰੀਦ ਕੇਰਾ, ਸ਼ੇਰਾਂਵਾਲੀ, ਮਾਹਣੀ ਖੇੜਾ ਅਤੇ ਕੰਗਨ ਖੇੜਾ ਵਿਖੇ ਸੁਵਿਧਾ ਕੈਂਪ ਲਗਾਏ ਗਏ।

ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਨ੍ਹਾਂ ਕੈਂਪਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਵੇ। ਪਹਿਲੇ ਭਾਗ ਵਿੱਚ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਗੁਰਦਵਾਰਿਆਂ ਵਿੱਚ ਮੁਨਿਆਦੀ ਅਤੇ ਹੋਰ ਪ੍ਰਚਾਰ ਮਾਧਿਅਮ ਰਾਹੀਂ ਸਕੀਮਾਂ ਸੰਬੰਧੀ ਜਾਗਰੂਕ ਕੀਤਾ। ਉੱਥੇ ਦੂਸਰੇ ਭਾਗ ਵਿੱਚ ਇਨ੍ਹਾਂ ਸਕੀਮਾਂ ਦੇ ਫਾਰਮ ਭਰਵਾ ਕੇ ਇਨ੍ਹਾਂ ਤੇ ਲੋੜੀਂਦੀਆਂ ਰਿਪੋਰਟਾਂ ਸਿਫਾਰਸ਼ਾਂ ਲਈ ਫੀਲਡ ਸਟਾਫ ਪਾਸ ਭੇਜਿਆ ਜਾਵੇਗਾ। ਸਰਕਾਰ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਹੇਠ ਲਿਖੀਆਂ ਸਕੀਮਾਂ ਦਾ ਲੋਕਾਂ ਨੂੰ ਲਾਭ ਦੇਣ ਲਈ ਵੱਖ-ਵੱਖ ਵਿਭਾਗਾਂ ਦੀ ਡਿਊਟੀ ਲਗਾਈ ਗਈ ਜਿਸ ਵਿੱਚ ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ ( ਬੁਢਾਪਾ , ਵਿਧਵਾ , ਆਸ਼ਰਿਤ , ਅੰਗਹੀਣ ਅਤੇ ਹੋਰ ਸਕੀਮਾਂ ਸ਼ਗਨ ਸਕੀਮਾਂ), ਪ੍ਰਧਾਨ ਮੰਤਰੀ ਆਵਾਸ ਯੋਜਨਾ, ਬਿਜਲੀ ਦੇ ਬਕਾਇਆ ਬਿੱਲਾਂ ਦੀ ਮੁਆਫੀ ਅਤੇ ਕੱਟੇ ਗਏ ਕੁਨੈਕਸ਼ਨਾਂ ਦੀ ਬਹਾਲੀ, ਘਰਾਂ ਵਿੱਚ ਪਖਾਨੇ, ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ, ਸਕਾਲਰਸ਼ਿਪ ਸਕੀਮ, SC/BC ਕਾਰਪੋਰੇਸ਼ਨ ਬੈਰਫਿੰਕੋ ਤੇ ਲੋਨ, ਬੱਸ ਪਾਸ, ਲੰਬਿਤ ਇੰਤਕਾਲ ਦੇ ਕੇਸ, MGNREGA ਜੋਬ ਕਾਰਡ ਅਤੇ ਸਰਕਾਰੀ ਨੌਕਰੀ ਲਈ ਫ੍ਰੀ ਚੈਕਿੰਗ। ਅੰਤ ਵਿੱਚ ਸਮੂਹ ਹਾਜ਼ਰ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਨ੍ਹਾਂ ਸਕੀਮਾਂ ਸੰਬੰਧੀ ਲਗਾਈ ਹਰੇਕ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ।