ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਅਗਵਾਈ ਹੇਠ ਮੈਟਰੋ ਇੰਗਲਿਸ਼ ਇਸਟੀਚਿਊਟ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੈਮੀਨਾਰ ਲਗਾ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਮਲੋਟ:- ਮਾਨਯੋਗ ਐੱਸ.ਐੱਸ.ਪੀ ਸ੍ਰ. ਸਰਬਜੀਤ ਸਿੰਘ ਪੀ.ਪੀ.ਐੱਸ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਕਮਿਊਨਟੀ ਅਫਸਰ ਕਪਤਾਨ ਪੁਲਿਸ ਸ਼੍ਰੀ ਕੁਲਵੰਤ ਰਾਏ ਐੱਸ.ਪੀ/ਪੀ.ਬੀ.ਆਈ ਅਤੇ ਸਬ-ਇੰਸਪੈਕਟਰ ਭਾਵਨਾ ਬਿਸ਼ਨੋਈ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਏ.ਐੱਸ.ਆਈ ਅਮਨਪ੍ਰੀਤ ਸਿੰਘ ਇੰਚਾਰਜ ਸਮੂਹ ਸਬ-ਡਿਵੀਜਨ ਅਤੇ ਥਾਣਾ ਸਾਂਝ ਕੇਂਦਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਉਹਨਾਂ ਦੇ ਸਟਾਫ ਦੁਆਰਾ ਮੈਟਰੋ ਇੰਗਲਿਸ਼ ਇਸਚੀਟਿਊਟ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੈਮੀਨਾਰ ਲਗਾਇਆ ਗਿਆ।
ਇਸ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆ ਨੂੰ ਸਾਂਝ ਸੇਵਾਵਾ, ਸ਼ਕਤੀ ਐਪ, 181 ਅਤੇ 112 ਹੈਲਪਲਾਈਨ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਵਿੱਚ ਵਿਦਿਆਰਥੀਆਂ ਸਾਮਾਜ ਵਿੱਚ ਚੱਲ ਰਹੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਸਾਈਬਰ ਕਰਾਈਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਨਸ਼ਿਆਂ ਤੋਂ ਬਚਣ ਦਾ ਤਰੀਕਾ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਦਾ ਤਰੀਕਾ ਕਸਰਤ, ਜਿੰਮ, ਖੇਡਾਂ ਆਦਿ ਨੇ, ਜਿਸ ਨਾਲ ਵਿਅਕਤੀ ਰਿਸ਼ਟ-ਪੁਸ਼ਟ ਰਹਿ ਸਕਦਾ ਹੈ। ਇਸ ਦੌਰਾਨ ਉਹਨਾਂ ਇਹ ਵੀ ਦੱਸਿਆਂ ਕਿ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਸਾਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਨਾਲ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਭੂਮੀ ਦੀ ਉਪਜਾਊ ਪਰਤ ਵੀ ਨਸ਼ਟ ਹੋ ਜਾਂਦੀ ਹੈ। ਇਸ ਸੈਮੀਨਾਰ ਦੀ ਅਗਵਾਈ ਕਰਦਿਆਂ ASI ਸੁਖਮੰਦਰ ਸਿੰਘ, ਸੀਨੀ. ਸਿਪਾਹੀ ਸੁਖਪਾਲ ਸਿੰਘ, PHG ਅਜੈਪਾਲ ਸਿੰਘ ਹਾਜਰ ਸੀ।