ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ 01 ਜੁਲਾਈ ਤੋਂ 31 ਅਗਸਤ 2024 ਤੱਕ ਚਲਾਈ ਜਾ ਰਹੀ ਵਿਸ਼ੇਸ਼ ਦਸਤ ਰੋਕੂ ਮੁਹਿੰਮ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ 01 ਜੁਲਾਈ ਤੋਂ 31 ਅਗਸਤ 2024 ਤੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ। ਜਿੱਥੇ ਸਿਹਤ ਵਿਭਾਗ ਦੇ ਸਟਾਫ ਅਤੇ ਆਮ ਲੋਕਾਂ ਨੂੰ ਦਸਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਦਸਤ ਵਿੱਚ ਓ.ਆਰ.ਐੱਸ ਦੀ ਮੱਹਤਤਾ ਬਾਰੇ ਦੱਸ ਕੇ ਓ.ਆਰ.ਐੱਸ ਘੋਲ ਬਣਾਉਣ ਦੀ ਵਿਧੀ ਬਾਰੇ ਆਮ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ।
ਇਸ ਮੌਕੇ ਡਾ. ਬੰਦਨਾ ਬਾਂਸਲ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉੱਜਵਲ ਹੋਵੇਗਾ ਜੇਕਰ ਬੱਚੇ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆ ਸਾਰੀਆਂ ਆਬਾ ਦੁਆਰਾ ਘਰ-ਘਰ ਜਾ ਕੇ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਓ.ਆਰ.ਐੱਸ ਵੰਡੇ ਜਾ ਰਹੇ ਹਨ ਤਾਂ ਜੋ ਬੱਚੇ ਨੂੰ ਦਸਤ ਲੱਗਣ ਤੇ ਘਰ ਵਿੱਚ ਹੀ ਓ.ਆਰ.ਐੱਸ ਪਿਲਾ ਕੇ ਸਮੇਂ ਸਿਰ ਦਸਤਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਤੋਂ ਬਚਾਇਆ ਜਾ ਸਕੇ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ. ਓ.ਆਰ.ਐੱਸ ਕਾਰਨਰ ਵੀ ਬਣਾਏ ਗਏ ਹਨ, ਜਿਥੇ ਕਿ ਓ.ਆਰ.ਐੱਸ ਘੋਲ ਬਨਾਉਣ ਦੀ ਤਕਨੀਕ ਅਤੇ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਜਿਲ੍ਹੇ ਵਿੱਚ ਲਗਭਗ 88000 ਬੱਚਿਆਂ ਨੂੰ ਓ.ਆਰ.ਐੱਸ ਦੇ ਪੈਕਟ ਵੰਡੇ ਜਾਣਗੇ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਭਰਭੂਰ ਕੌਰ, ਕੇਵਲਪ੍ਰੀਤ ਕੌਰ, ਗੁਰਵਿੰਦਰ ਕੌਰ, ਦਰਸ਼ਨਾ ਰਾਣੀ, ਸੁਖਵੀਰ ਕੌਰ ਅਤੇ ਸਿਵਲ ਹਸਪਤਾਲ ਦਾ ਸਟਾਫ਼ ਅਤੇ ਆਮ ਲੋਕ ਹਾਜ਼ਿਰ ਸਨ। Author : Malout Live