ਚੋਧਰੀ ਕ੍ਰਿਸ਼ਨ ਲਾਲ ਲੜ ਸਕਦੇ ਹਨ ਮਲੋਟ ਸ਼ਹਿਰ ਤੋਂ ਅਜ਼ਾਦ 'ਉਮੀਦਵਾਰ ਵਜੋਂ ਚੋਣ
ਮਲੋਟ:- ਸੂਬੇ ਭਰ ਵਿੱਚ ਸਿਆਸੀ ਪਾਰਟੀਆਂ ਲਗਾਤਾਰ ਸਰਗਰਮ ਨਜਰ ਆ ਰਹੀਆਂ ਹਨ, ਦੂਜੇ ਪਾਸੇ ਮਲੋਟ ਸ਼ਹਿਰ ਤੋਂ ਚੋਧਰੀ ਕ੍ਰਿਸ਼ਨ ਲਾਲ (ਡਿਪਟੀ ਡਾਇਰੈਕਟਰ ਹਿਊਮਨ ਰਾਇਟਸ ਕੋਂਸਲ ਪੰਜਾਬ, ਪੰਜਾਬ ਚੇਅਰਮੈਨ ਰੰਗਰੇਟੇ ਫੋਰਸ ਪੰਜਾਬ , ਸੂਬਾ ਪ੍ਰਧਾਨ ਪੁਲਿਸ ਪੀੜਤ ਪਰਿਵਾਰ ਵੈਲਫੇਅਰ ਪੰਜਾਬ) ਵੀ ਕਾਫ਼ੀ ਸਰਗਰਮ ਨਜਰ ਆ ਰਹੇ ਹਨ, ਚਾਹੇ ਰੰਗਰੇਟਾ ਸਿੰਘਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਤੇ ਪਿਛਲੇ ਲੰਮੇ ਸਮੇਂ ਤੋਂ ਮਲੋਟ ਤਹਿਸੀਲ 'ਚ ਆਉਣ ਵਾਲੀਆਂ ਮੁਸ਼ਕਿਲਾਂ, ਕਰੱਪਸ਼ਨ ਤੇ ਰਿਸ਼ਵਤਖੋਰਾਂ ਨੂੰ ਨੱਥ ਪਾਉਣ ਚ ਚਰਚਿਤ ਰਹੇ ਹਨ।
ਦੂਜੇ ਪਾਸੇ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਆਉਣ ਵਾਲੀਆਂ ਚੋਣਾਂ 'ਚ ਮਲੋਟ ਸ਼ਹਿਰ ਤੋਂ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਸਕਦੇ ਹਨ, ਇਸ ਦੌਰਾਨ ਉਨ੍ਹਾਂ ਨੇ ਮਲੋਟ ਲਾਈਵ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਲੋਕਾਂ ਦੇ ਹਿੱਤਾਂ ਲਈ ਅਗਾਂਹਵਧੂ ਕੰਮ ਕੀਤੇ ਹਨ ਅਤੇ ਜੇਕਰ ਉਨ੍ਹਾਂ ਨੂੰ ਚੋਣਾਂ ਵਿੱਚ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਸ਼ਹਿਰ ਦੇ ਨਾਲ-ਨਾਲ ਸੂਬੇ ਭਰ ਦੀਆਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਰੱਖਣਗੇ ।