77ਵੇਂ ਸੁਤੰਤਰਤਾ ਦਿਵਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਪੁਲਿਸ ਲਾਇਨ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ੍ਰ. ਹਰਮਨਬੀਰ ਸਿੰਘ IPS, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦੇ ਵੈਲਫੇਅਰ ਲਈ ਲਗਾਤਾਰ ਪੁਲਿਸ ਕ੍ਰਮਚਾਰੀਆਂ ਦੇ ਤਫਤੀਸ਼ ਦੇ ਮਿਆਰ ਨੂੰ ਉੱਚਾ ਚੁੱਕਣ ਲਈ, ਪੁਲਿਸ ਕ੍ਰਮਚਾਰੀਆ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੀ ਸਹੂਲਤਾਂ ਲਈ ਨਵੀਆਂ ਵੱਖ-ਵੱਖ ਪਹਿਲਕਦਮੀਆਂ ਕੀਤੀਆ ਗਈਆ ਹਨ। ਇਸੇ ਤੇ ਚੱਲਦਿਆ ਪੁਲਿਸ ਕ੍ਰਮਚਾਰੀਆ ਨੂੰ ਤਣਾਅ ਭਰੀ ਡਿਊਟੀ ਤੋਂ ਮੁਕਤ ਕਰਨ ਲਈ ਅਤੇ ਪੁਲਿਸ ਕ੍ਰਮਚਾਰੀਆਂ ਕਾਨੂੰਨ ਵਿੱਚ ਹੋਈਆ ਨਵੀਆਂ ਸੋਧਾਂ ਤੋਂ ਜਾਣੂੰ ਕਰਵਾਉਣ ਲਈ ਅੱਜ 77ਵੇਂ ਸੁਤੰਤਰਤਾ ਦਿਵਸ ਮੌਕੇ ਪੁਲਿਸ ਲਾਇਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਲਾਇਬ੍ਰੇਰੀ ਦਾ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਉਦਘਾਟਨ ਕਰਕੇ ਪੁਲਿਸ ਕ੍ਰਮਚਾਰੀਆਂ ਦੇ ਸਪੁਰਦ ਕੀਤੀ ਗਈ। ਇਸ ਮੌਕੇ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐੱਚ), ਸ. ਰਮਨਦੀਪ ਸਿੰਘ ਭੁੱਲਰ ਐੱਸ.ਪੀ (ਡੀ), ਸ. ਰਵਿੰਦਰ ਸਿੰਘ ਡੀ.ਐੱਸ.ਪੀ (ਐੱਚ), ਸ. ਸਤਨਾਮ ਸਿੰਘ ਡੀ.ਐੱਸ.ਪੀ (ਸ.ਡ) ਸ਼੍ਰੀ ਮੁਕਤਸਰ ਸਾਹਿਬ, ਸ. ਜਸਪਾਲ ਸਿੰਘ ਡੀ.ਐੱਸ.ਪੀ (ਡੀ), ਸ਼੍ਰੀ ਰਾਹੁਲ ਭਰਦਵਾਜ਼ ਡੀ.ਐੱਸ.ਪੀ, ਸ. ਸਜੀਵ ਗੋਇਲ ਡੀ.ਐੱਸ.ਪੀ, ਸ. ਜਸਬੀਰ ਸਿੰਘ ਡੀ.ਐੱਸ.ਪੀ (ਗਿੱਦੜਬਾਹਾ) ਅਤੇ ਸ. ਫਤਿਹ ਸਿੰਘ ਬਰਾੜ ਡੀ.ਐੱਸ.ਪੀ (ਮਲੋਟ) ਹਾਜ਼ਿਰ ਸਨ। ਲਗਾਤਾਰ ਡਿਊਟੀ ਹੋਣ ਕਾਰਨ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸਮਾਂ ਨਹੀ ਮਿਲਦਾ,
ਇਸ ਲਈ ਅੱਜ ਪੁਲਿਸ ਲਾਇਨ ਵਿਖੇ ਇੱਕ ਪਹਿਲ ਕਦਮੀ ਕਰਦਿਆਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ਤੇ ਪੁਲਿਸ ਕ੍ਰਮਚਾਰੀ ਆਪਣੇ ਫ੍ਰੀ ਸਮੇਂ ਵਿੱਚ ਲਾਇਬ੍ਰੇਰੀ ਵਿੱਚ ਆ ਕੇ ਕਿਤਾਬਾਂ ਪੜ ਸਕਣ। ਇਸ ਲਾਇਬ੍ਰੇਰੀ ਵਿੱਚ ਕਾਨੂੰਨ ਤੋਂ ਇਲਾਵਾ, ਕਹਾਣੀਆਂ, ਕਰੰਟ ਅਫੇਅਰ ਦੀਆ ਤਕਰੀਬਨ 1000 ਤੋਂ ਵੱਧ ਕਿਤਾਬਾਂ ਰੱਖੀਆ ਗਈਆ ਹਨ, ਇਸ ਤੋਂ ਇਲਾਵਾ ਇਸ ਲਾਇਬ੍ਰੇਰੀ ਵਿੱਚ ਡੇਲੀ ਮੈਗਜੀਨ, ਅਖਬਾਰਾਂ ਵੀ ਉਨ੍ਹਾਂ ਦੀ ਸਹੂਲਤ ਲਈ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਸੇ ਤਰਾਂ ਹੀ ਕਾਨੂੰਨ ਵਿੱਚ ਹੋਈ ਨਵੀਆ ਸੋਧਾ ਦੀਆਂ ਕਿਤਾਬਾਂ ਪੀ.ਪੀ.ਏ ਫਿਲੌਰ ਤੋਂ ਮੰਗਵਾ ਕੇ ਇੱਥੇ ਰੱਖੀਆਂ ਗਈ ਹਨ ਤਾਂ ਜੋ ਕ੍ਰਮਚਾਰੀਆਂ ਇਸ ਤੋਂ ਜਾਣਕਾਰੀ ਲੈ ਕੇ ਇਸੇ ਤਰਾਂ ਹੀ ਆਪਣੀ ਮੁਕੱਦਿਮਆ ਵਿੱਚ ਤਫਤੀਸ਼ ਵਿੱਚ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਸਕੇ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਲਈ ਜਿਵੇ ਕੋਈ PPS ਦੇ ਟੈਸਟ ਦੀ ਤਿਆਰੀ ਲਈ ਜਾਂ ਪੁਲਿਸ ਵਿਭਾਗ ਵਿੱਚ ਭਰਤੀ ਲਈ ਟੈਸਟ ਦੀ ਤਿਆਰੀ ਦੀਆਂ ਕਿਤਾਬਾਂ ਇੱਥੇ ਰੱਖੀਆ ਹਨ ਜੋ ਆਮ ਲੋਕ ਵੀ ਪੱਕੇ ਤੌਰ ਤੇ ਇਸ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਉਹ ਕਿਤਾਬਾਂ ਘਰ ਵੀ ਲਿਜਾ ਕੇ ਟੈਸਟ ਦੀ ਤਿਆਰੀ ਕਰਕੇ 07 ਦਿਨ ਵਿੱਚ ਕਿਤਾਬ ਪੜ ਕੇ ਵਾਪਿਸ ਲਾਇਬ੍ਰੇਰੀ ਵਿੱਚ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਜੇਕਰ ਤੁਸੀ ਕਿਸੇ ਵੀ ਤਰਾਂ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀ ਪੁਲਿਸ ਕੰਟਰੋਲ ਰੂਮ ਦੇ ਨੰਬਰ 80549-42100 ਤੇ ਲੈ ਸਕਦੇ ਹੋ। Author: Malout Live