ਰਾਜਾ ਵੜਿੰਗ ਦੀ ਸਰਕਾਰੀ ਪਾਇਲਟ ਗੱਡੀ ਹੋਈ ਹਾਦਸੇ ਦਾ ਸ਼ਿਕਾਰ

ਸ੍ਰੀ ਮੁਕਤਸਰ ਸਾਹਿਬ :- ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਸਰਕਾਰੀ ਪਾਇਲਟ ਗੱਡੀ ਅੱਜ ਸਵੇਰੇ ਆਪਣੇ ਕਾਫਲੇ ਨਾਲ ਸ੍ਰੀ ਮੁਕਤਸਰ ਸਹਿਬ ਤੋਂ ਗਿੱਦੜਬਾਹਾ ਆ ਰਹੇ ਸਨ । ਉਸ ਸਮੇਂ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਦੋਦਾ ਪੁਲਸ ਚੌਕੀ ਨੇੜੇ ਪੁੱਜਣ ’ਤੇ ਉਨ੍ਹਾਂ ਦੀ ਸਰਕਾਰੀ ਪਾਇਲਟ ਗੱਡੀ ਬਠਿੰਡਾ ਤੋਂ ਆ ਰਹੀ ਇਕ ਗੱਡੀ ਨਾਲ ਟੱਕਰਾ ਗਈ, ਜਿਸ ਦਾ ਬਚਾਅ ਹੋ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਇਲਟ ਗੱਡੀ ਜਿਪਸੀ ਨੰਬਰ - ਪੀ.ਬੀ.02 ਏ.ਏ 5266 ਦੇ ਡਰਾਈਵਰ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਵਿਧਾਇਕ ਨਾਲ ਗੱਡੀਆਂ ਦੇ ਕਾਫਲੇ 'ਚ ਸਭ ਤੋਂ ਅੱਗੇ ਜਾ ਰਹੇ ਸਨ। ਦੋਦਾ ਪੁਲਸ ਚੌਕੀ ਸਾਹਮਣੇ ਸੁਖਨਾ ਰੋਡ ਨੂੰ ਮੁੜਣ ਸਮੇਂ ਉਨ੍ਹਾਂ ਨੇ ਗੱਡੀ ਦਾ ਐਂਡੀਕੇਟਰ ਅਤੇ ਹੂਟਰ ਛੱਡੇ ਸਨ, ਜਿਸ ਦੇ ਬਾਵਜੂਦ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਦੂਜੇ ਪਾਸੇ ਕਾਰ ਡਰਾਈਵਰ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਨਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਮੁਹਾਲੀ ਤੋਂ ਪਿੰਡ ਸੁਖਨਾ ਅਬਲੂ ਕਿਸੇ ਦੇ ਮੌਤ ਦੇ ਭੋਗ 'ਤੇ ਜਾਣਾ ਸੀ ਅਤੇ ਦੋਦਾ ਬਸ ਅੱਡੇ ਤੋਂ ਉਨ੍ਹਾਂ ਨੇ ਕਿਸੇ ਨੂੰ ਆਪਣੇ ਨਾਲ ਲੈ ਕੇ ਜਾਣਾ ਸੀ। ਇਸ ਦੌਰਾਨ ਹਲਕਾ ਵਿਧਾਇਕ ਪਾਇਲਟ ਗੱਡੀ ਦੇ ਡਰਾਈਵਰ ਨੇ ਬਿਨਾਂ ਅੱਗੇ ਵੇਖੇ ਗੱਡੀ ਮੋੜ ਦਿੱਤੀ ਅਤੇ ਹਾਦਸਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਉਨ੍ਹਾਂ ਦੇ ਕੋਈ ਵੱਡੀ ਸੱਟ ਨਹੀਂ ਲੱਗੀ ਪਰ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਤੋਂ ਕਾਰ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ।