ਕਾਂਗਰਸੀ ਆਗੂ ਗੁਲਾਮ ਰਸੂਲ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਲਗਾਇਆ ਗਿਆ ਲੰਗਰ

ਮਲੋਟ : ਕਾਂਗਰਸ ਪਾਰਟੀ ਦੇ ਆਗੂ ਗੁਲਾਮ ਰਸੂਲ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਦੇ ਸ਼ੁੱਭ ਦਿਹਾੜੇ ਤੇ ਮਲੋਟ ਦੇ ਵਾਰਡ ਨੰਬਰ 19 ਵਿਖੇ ਲੰਗਰ ਲਗਾਇਆ ਗਿਆ। ਉਨ੍ਹਾਂ ਨੇ ਆਈ ਸੰਗਤ ਨੂੰ ਸੱਭ ਪਹਿਲਾਂ ਜੀ ਅਇਆਂ ਕਿਹਾ ਅਤੇ ਬਾਅਦ ਵਿੱਚ  ਬੜੇ ਪਿਆਰ ਅਤੇ ਸਤਿਕਾਰ ਨਾਲ ਸਾਰੀ ਸੰਗਤ ਨੂੰ ਲੰਗਰ ਛਕਾਇਆ।

ਇਸ ਮੋਕੇ ਉਨ੍ਹਾਂ ਸਾਰੀ ਸੰਗਤ ਨੂੰ ਮਾਘੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਕੌਂਸਲਰ ਡਾ. ਲੀਲੂ ਰਾਮ, ਜਤਿੰਦਰ ਸ਼ਾਸਤਰੀ, ਛੱਤਰਪਾਲ, ਰਮੇਸ਼ ਫੁਟੇਲਾ, ਅਵਤਾਰ ਸੋਨੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।

Author: Malout Live