ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਮਲੋਟ ਪੁਲਿਸ ਨੇ 8 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 01 ਵਿਅਕਤੀ ਕੀਤਾ ਕਾਬੂ
ਮਲੋਟ: ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ, ਸ਼੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐੱਸ ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸ਼੍ਰੀ ਸੰਜੀਵ ਗੋਇਲ ਪੀ.ਪੀ.ਐੱਸ ਉੱਪ ਕਪਤਾਨ ਪੁਲਿਸ (ਐੱਨ.ਡੀ.ਪੀ.ਐੱਸ) ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਥਾਣਾ ਸਿਟੀ ਮਲੋਟ ਮੁੱਖ ਅਫਸਰ ਜਸਕਰਨ ਸਿੰਘ ਦੀ ਰਹਿਨੁਮਾਈ ਹੇਠ ਥਾਣਾ ਸਿਟੀ ਮਲੋਟ ਪੁਲਿਸ ਨੂੰ 8 ਕਿਲੋ ਚੂਰਾ ਪੋਸਤ ਸਮੇਤ 01 ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਜਿਸ ਦੇ ਚੱਲਦਿਆਂ ਏ.ਐੱਸ.ਆਈ ਜੰਗੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ
ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ/ਵਹੀਕਲਾਂ ਦੇ ਸੰਬੰਧ ਵਿੱਚ ਦਾਨੇਵਾਲਾ ਤੋਂ ਰੱਥੜੀਆਂ ਨੂੰ ਜਾ ਰਿਹਾ ਸੀ ਤਾਂ ਜੀ.ਟੀ ਰੋੜ ਨੇੜੇ ਫੋਕਲ ਪੁਆਇੰਟ ਵਾਲੀ ਸੱਜੇ ਹੱਥ ਨਲਕੇ ਕੋਲ ਨੌਜਵਾਨ ਵਿਅਕਤੀ ਇੱਕ ਗੱਟਾ ਪਲਾਸਟਿਕ ਵਿੱਚੋਂ ਕੁੱਝ ਖਾਂਦਾ ਦਿਖਿਆ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਗੱਟਾ ਛੱਡ ਕੇ ਖਿਸਕਣ ਲੱਗਾ ਤਾਂ ਗੱਟੇ ਦਾ ਮੂੰਹ ਖੁੱਲਾ ਹੋਣ ਕਰਕੇ ਨਸ਼ੀਲਾ ਪਦਾਰਥ ਧਰਤੀ ਤੇ ਖਿੱਲਰ ਗਿਆ ਅਤੇ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਣ ਤੇ ਮੌਕਾ ਪਰ ਐੱਸ.ਆਈ ਮਹਿੰਦਰ ਸਿੰਘ ਨੂੰ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿੱਚ ਗੱਟੇ ਦਾ ਵਜ਼ਨ ਚੈੱਕ ਕੀਤਾ ਗਿਆ ਤਾਂ 8 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਵਿਅਕਤੀ ਨੂੰ ਕਾਬੂ ਕੀਤਾ। ਜਿਸ ਸੰਬੰਧੀ ਮੁਕੱਦਮਾ ਨੰਬਰ 06 ਮਿਤੀ 10-01-2024 ਅ/ਧ 15ਬੀ/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਸਿਟੀ ਮਲੋਟ ਵਿਖੇ ਰਜਿਸਟਰ ਕੀਤਾ ਗਿਆ। Author: Malout Live