ਐਂਟੀ ਕਰਾਇਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਰੋਹ

ਮਲੋਟ:- ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਵੱਲੋਂ ਵੈਸ਼ਨੋ ਦੁਰਗਾ ਮੰਦਿਰ ਮੇਨ ਬਜ਼ਾਰ ਵਿਖੇ ਚੱਲ ਰਹੇ ਮਾਂ ਭਗਵਤੀ ਸਿਲਾਈ ਸੈਂਟਰ ਵਿਖੇ ਅੱਜ ਦੁਪਹਿਰ 1 ਵਜੇ ਸ਼ਹੀਦਾਂ ਨੂੰ ਕੈਂਡਲ ਅਤੇ ਪੁਸ਼ਪ ਮਾਲਾ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਇਸ ਦੌਰਾਨ ਸਿਲਾਈ ਸੈਂਟਰ ਦੇ ਚੱਲ ਰਹੇ ਸੈਸ਼ਨ ਦੀ ਕਲੋਜ਼ਿੰਗ ਤੇ ਵਿਦਿਆਰਥੀਆਂ ਦੁਆਰਾ ਭਾਸ਼ਣ ਅਤੇ ਕਵਿਤਾ ਆਦਿ ਪੇਸ਼ ਕੀਤੀ ਜਾਵੇਗੀ। ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਸ਼ਰਧਾਂਜਲੀ ਸਮਾਰੌਹ ਵਿੱਚ ਹਾਜ਼ਰੀ ਭਰੀ ਜਾਵੇ। ਸੰਸਥਾ ਦੇ ਪੰਜਾਬ ਪ੍ਰਧਾਨ ਪ੍ਰਿੰਸ ਬਾਂਸਲ ਅਤੇ ਪੰਜਾਬ ਸਲਾਹਕਾਰ ਵਿਨੋਦ ਖੁਰਾਣਾ ਨੇ ਕਿਹਾ ਕਿ ਸੰਸਥਾ ਦੁਆਰਾ ਭਵਿੱਖ ਵਿੱਚ ਅਜਿਹੇ ਹੀਲੇ ਹੁੰਦੇ ਰਹਿਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਹੋਣ।