ਸੈਂਸਜ ਡਿਊਟੀ ਦੌਰਾਨ ਵਧੀਆ ਕਾਰਗੁਜਾਰੀ ਵਾਲੇ ਸੁਪਰਵਾਈਜ਼ਰ ਅਤੇ ਇਨੁਮਰੇਟਰ ਤਹਿਸੀਲਦਾਰ-ਕਮ-ਸੈਂਸਜ ਚਾਰਜ ਅਫ਼ਸਰ ਵੱਲੋਂ ਸਨਮਾਨਿਤ

ਸੈਂਸਜ ਡਿਊਟੀ 2027 ਦੌਰਾਨ ਆਪਣਾ ਕੰਮ ਦਿੱਤੀ ਸਮਾਂ ਸੀਮਾ ਤੋਂ ਪਹਿਲਾਂ ਖਤਮ ਕਰਨ ਵਾਲੇ 16 ਸੁਪਰਵਾਈਜ਼ਰ ਅਤੇ 28 ਗਿਣਤੀਕਾਰਾਂ ਨੂੰ ਮਾਣਯੋਗ ਐੱਸ.ਡੀ.ਐਮ ਮਲੋਟ ਸ੍ਰੀ ਪੰਕਜ ਕੁਮਾਰ (ਪੀ.ਸੀ.ਐਸ) ਅਤੇ ਤਹਿਸੀਲਦਾਰ-ਕਮ-ਸੈਂਸਜ ਚਾਰਜ ਅਫਸਰ ਮੈਡਮ ਹਰਪ੍ਰੀਤ ਕੌਰ ਜੀ ਵੱਲੋਂ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੈਂਸਜ ਡਿਊਟੀ 2027 ਦੌਰਾਨ ਆਪਣਾ ਕੰਮ ਦਿੱਤੀ ਸਮਾਂ ਸੀਮਾ ਤੋਂ ਪਹਿਲਾਂ ਖਤਮ ਕਰਨ ਵਾਲੇ 16 ਸੁਪਰਵਾਈਜ਼ਰ ਅਤੇ 28 ਗਿਣਤੀਕਾਰਾਂ ਨੂੰ ਮਾਣਯੋਗ ਐੱਸ.ਡੀ.ਐਮ ਮਲੋਟ ਸ੍ਰੀ ਪੰਕਜ ਕੁਮਾਰ (ਪੀ.ਸੀ.ਐਸ) ਅਤੇ ਤਹਿਸੀਲਦਾਰ-ਕਮ-ਸੈਂਸਜ ਚਾਰਜ ਅਫਸਰ ਮੈਡਮ ਹਰਪ੍ਰੀਤ ਕੌਰ ਜੀ ਵੱਲੋਂ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। SDM ਮਲੋਟ ਵੱਲੋਂ ਆਪਣੇ ਸੰਬੋਧਨ ਦੌਰਾਨ ਸਮੂਹ ਸੈਂਸਜ ਸਟਾਫ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਬਾਕੀ ਸਟਾਫ ਨੂੰ ਵੀ ਸੈਂਸਜ ਦਾ ਕੰਮ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ ਗਈ।

ਤਹਿਸੀਲਦਾਰ ਮੈਡਮ ਵੱਲੋਂ ਸਮੂਹ ਸਟਾਫ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਸੈਂਸਜ ਦਾ ਕੰਮ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਕਿਸੇ ਹੋਰ ਡਿਊਟੀ ਤੇ ਨਹੀਂ ਲਗਾਇਆ ਜਾਵੇਗਾ। ਇਸ ਮੌਕੇ ਮਾਸਟਰ ਟ੍ਰੇਨਰ ਸ਼੍ਰੀ ਸੁਨੀਲ ਕੁਮਾਰ ਲੈਕਚਰਾਰ ਨੇ ਦੱਸਿਆ ਕਿ ਹੁਣ ਤੱਕ ਮਲੋਟ ਬਲਾਕ ਵਿਚ 45% ਐਚ.ਐਲ.ਬੀ ਦਾ ਕੰਮ 100% ਪੂਰਾ ਹੋ ਚੁੱਕਾ ਹੈ। ਇਸ ਦੌਰਾਨ ਮਾਸਟਰ ਟ੍ਰੇਨਰ ਰਵਿੰਦਰਪਾਲ, ਸੋਨਮ, ਰਜੀਵ ਧੂੜੀਆ, ਗਗਨਦੀਪ ਸਿੰਘ, ਪਰਵਿੰਦਰ ਅਤੇ ਵਰਿੰਦਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Author : Malout Live