ਸ਼੍ਰੀ ਮੁਕਤਸਰ ਸਾਹਿਬ ਦੇ ਦੋਦਾ ਸੇਮ ਨਾਲੇ ਕੋਲ ਨਾਲ ਗਾਂ ਟਕਰਾਉਣ ਨਾਲ ਵੱਡਾ ਹਾਦਸਾ

ਸ਼੍ਰੀ ਮੁਕਤਸਰ ਸਾਹਿਬ ਦੇ ਦੋਦਾ ਸੇਮ ਨਾਲੇ ਨੇੜੇ ਇੱਕ ਨੀਲ ਗਾਂ ਦੇ ਅਚਾਨਕ ਸੜਕ 'ਤੇ ਆ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਨੀਲ ਗਾਂ ਪਹਿਲਾਂ ਇੱਕ ਸਵਿਫਟ ਕਾਰ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਇੱਕ ਇਨੋਵਾ ਗੱਡੀ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਇਨੋਵਾ ਗੱਡੀ ਵਿੱਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੇ ਦੋਦਾ ਸੇਮ ਨਾਲੇ ਨੇੜੇ ਇੱਕ ਨੀਲ ਗਾਂ ਦੇ ਅਚਾਨਕ ਸੜਕ 'ਤੇ ਆ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਨੀਲ ਗਾਂ ਪਹਿਲਾਂ ਇੱਕ ਸਵਿਫਟ ਕਾਰ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਇੱਕ ਇਨੋਵਾ ਗੱਡੀ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਇਨੋਵਾ ਗੱਡੀ ਵਿੱਚ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਹਨ। ਸੂਚਨਾ ਮਿਲਣ ਉਪਰੰਤ ਐੱਸ.ਐੱਸ.ਐੱਫ ਟੀਮ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਦਿਆਂ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਵਿਫਟ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ, ਹਾਲਾਂਕਿ ਚਾਲਕ ਪ੍ਰਦੀਪ ਕੁਮਾਰ ਸੁਰੱਖਿਅਤ ਰਹੇ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਟੱਕਰ ਤੋਂ ਬਾਅਦ ਨੀਲ ਗਾਂ ਅੱਗੇ ਵੱਧਦੀ ਹੋਈ ਇੱਕ ਇਨੋਵਾ ਗੱਡੀ ਨਾਲ ਜਾ ਟਕਰਾਈ। ਇਨੋਵਾ ਵਿੱਚ ਅਮਨ ਬਾਂਸਲ, ਉਨ੍ਹਾਂ ਦੀ ਪਤਨੀ ਸ਼ਿਵਾਲੀ ਅਤੇ ਬੇਟੀ ਪ੍ਰਿਸ਼ਾ ਸਵਾਰ ਸਨ। ਹਾਦਸੇ ਦੌਰਾਨ ਤਿੰਨੇ ਜ਼ਖਮੀ ਹੋ ਗਏ।

ਜ਼ਖਮੀਆਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅਮਨ ਬਾਂਸਲ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਦੇ ਏਮਸ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਸ਼ਿਵਾਲੀ ਨੂੰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਪ੍ਰਿਸ਼ਾ ਨੂੰ ਊਸ਼ਾ ਬਾਂਸਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਐੱਸ.ਐੱਸ.ਐੱਫ ਟੀਮ ਜਿਸ ਵਿੱਚ ਸਹਾਇਕ ਥਾਣੇਦਾਰ ਮੰਦਰ ਸਿੰਘ, ਸਿਪਾਹੀ ਅਮਨਦੀਪ ਸਿੰਘ, ਮਹਿਲਾ ਸਿਪਾਹੀ ਸਰਬਜੀਤ ਕੌਰ ਅਤੇ ਮਹਿਲਾ ਸਿਪਾਹੀ ਕਿਰਨਦੀਪ ਕੌਰ ਸ਼ਾਮਿਲ ਸਨ, ਮੌਕੇ 'ਤੇ ਪਹੁੰਚੇ। ਇਸ ਮਾਮਲੇ ਦੀ ਜਾਣਕਾਰੀ ਦੋਦਾ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੂੰ ਵੀ ਦਿੱਤੀ ਗਈ। ਪੁਲਿਸ ਅਤੇ ਐੱਸ.ਐੱਸ.ਐੱਫ ਟੀਮ ਵੱਲੋਂ ਸੜਕ ਨੂੰ ਕਲੀਅਰ ਕਰਵਾ ਕੇ ਆਵਾਜਾਈ ਮੁੜ ਚਾਲੂ ਕਰਵਾਈ ਗਈ।

Author : Malout Live