ਜੈ ਮਹਾਂਕਾਲੀ ਅਤੇ ਭੈਰਵ ਮੰਦਿਰ ਮਲੋਟ ਵਿਖੇ 16 ਨਵੰਬਰ ਨੂੰ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ ਭੈਰਵ ਅਸ਼ਟਮੀ
ਮਲੋਟ: ਜੈ ਮਹਾਂਕਾਲੀ ਅਤੇ ਭੈਰਵ ਮੰਦਿਰ (ਪਟੇਲ ਨਗਰ ਗਲੀ ਨੰ. 2) ਮਲੋਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 'ਭੈਰਵ ਅਸ਼ਟਮੀ' ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਦੇ ਪੁਜਾਰੀ ਪੰਡਿਤ ਸ਼ੀਤਲ ਸ਼ਾਸਤਰੀ ਅਤੇ ਸੇਵਾਦਾਰ ਰਣਧੀਰ ਬਾਘਲਾ (ਪੱਪੂ ਬਾਘਲਾ) ਨੇ ਦੱਸਿਆ ਕਿ 16 ਨਵੰਬਰ 2022 ਦਿਨ ਬੁੱਧਵਾਰ ਨੂੰ ਦੁਪਹਿਰ 1:15 ਵਜੇ ਤੋਂ 2:30 ਵਜੇ ਤੱਕ ਪੂਜਾ,
ਦੁਪਹਿਰ 2:30 ਵਜੇ ਤੋਂ ਸ਼ਾਮ 4:00 ਵਜੇ ਤੱਕ ਬਾਬਾ ਭੈਰਵ ਜੀ ਦੀ ਕਥਾ, ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਹਵਨ ਯੱਗ, ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਆਰਤੀ ਅਤੇ ਸ਼ਾਮ 6:00 ਵਜੇ ਤੋਂ 6:30 ਵਜੇ ਤੱਕ ਕੰਜਕ ਪੂਜਨ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਸ਼ਾਮ ਨੂੰ ਸੰਗਤਾਂ ਵਿੱਚ ਦਹੀਂ ਭੱਲੇ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਦੌਰਾਨ ਉਹਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭੈਰਵ ਅਸ਼ਟਮੀ ਮੌਕੇ ਜਰੂਰ ਹਾਜ਼ਰੀ ਭਰਨ ਅਤੇ ਬਾਬਾ ਭੈਰਵ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। Author: Malout Live