ਵਿਸ਼ਵ ਸ਼ੂਗਰ ਦਿਵਸ ਮੌਕੇ ਸੀ.ਐੱਚ.ਸੀ ਲੰਬੀ ਵਿਖੇ ਲਗਾਇਆ ਗਿਆ ਜਾਗਰੂਕਤਾ ਕੈਂਪ

ਮਲੋਟ (ਲੰਬੀ): ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਐੱਸ.ਐੱਮ.ਓ ਲੰਬੀ ਡਾ.ਪਵਨ ਮਿੱਤਲ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ ਲੰਬੀ ਵਿਖੇ 'ਵਿਸ਼ਵ ਸ਼ੂਗਰ ਦਿਵਸ' ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬੀ.ਈ.ਈ ਸ਼ਿਵਾਨੀ ਨੇ ਕਿਹਾ ਕਿ ਵਿਸ਼ਵ ਸ਼ੂਗਰ ਦਿਵਸ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਵਿਸ਼ਵ ਪੱਧਰ ਦਾ ਜਾਗਰੂਕਤਾ ਅਭਿਆਨ ਹੈ ਤਾਂ ਜੋ ਦੁਨੀਆ ਭਰ ਦੇ ਦੇਸ਼ਾਂ ਵਿੱਚ ਵੱਧ ਰਹੀ ਸ਼ੂਗਰ ਦੀ ਬੀਮਾਰੀ ਪੀੜ੍ਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਹਸਪਤਾਲ ਵਿੱਚ ਆਏ ਮਰੀਜਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਸ਼ਕਤੀਪਾਲ ਨੇ ਦੱਸਿਆ ਕਿ ਮੋਟਾਪਾ, ਤਨਾਅ,

ਜ਼ਿਆਦਾ ਬਲੱਡ ਪ੍ਰੈਸ਼ਰ, ਗੈਰ ਸਿਹਤਮੰਦ ਅਹਾਰ, ਤੰਬਾਕੂਨੋਸ਼ੀ ਅਤੇ ਸ਼ਰਾਬਨੋਸ਼ੀ ਹੋਣਾ ਆਦਿ ਸ਼ੂਗਰ ਬੀਮਾਰੀ ਹੋਣ ਦੇ ਪ੍ਰਮੁੱਖ ਕਾਰਨ ਹਨ। ਉਹਨਾਂ ਦੱਸਿਆ ਕਿ ਸ਼ੂਗਰ ਹੋਣ ‘ਤੇ ਮਰੀਜ ਦਾ ਭਾਰ ਅਚਾਨਕ ਘਟਣ ਲੱਗਦਾ ਹੈ, ਬਾਰ-ਬਾਰ ਪਿਸ਼ਾਬ ਆਉਂਦਾ ਹੈ, ਪਿਆਸ ਅਤੇ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਸਰੀਰ ਹਮੇਸ਼ਾ ਥਕਾਨ ਮਹਿਸੂਸ ਕਰਦਾ ਹੈ। ਉਹਨਾਂ ਕਿਹਾ ਕਿ ਸ਼ੂਗਰ ਸਰੀਰ ਦੇ ਵੱਖ-ਵੱਖ ਅੰਗਾਂ ‘ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਲਈ ਇਸ ਬੀਮਾਰੀ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਇੱਕ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਦੀ ਲੋੜ ਹੈ। ਇਸ ਮੌਕੇ ਮਨਪ੍ਰੀਤ ਕੌਰ ਸਟਾਫ਼ ਨਰਸ, ਜਗਦੀਪ ਸਿੰਘ ਐੱਸ.ਆਈ, ਕੌਰ ਸੇਨ, ਬਲਵਿੰਦਰ ਸਿੰਘ ਅਤੇ ਆਸ਼ਾ ਵਰਕਰ ਵੀ ਹਾਜ਼ਿਰ ਸਨ। Author: Malout Live