ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਨੁੱਖੀ ਅਧਿਕਾਰਾਂ ਸੰਬੰਧੀ ਕਰਵਾਇਆ ਗਿਆ ਡੀਬੇਟ ਕੰਪੀਟੀਸ਼ਨ
ਮਲੋਟ : ਮਾਨਯੋਗ ਸਪੈਸ਼ਲ ਡਾਇਰੈਕਟਰ ਜਰਨਲ ਪੁਲਿਸ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਦੀ ਨਿਗਰਾਨੀ ਹੇਠ ਮਨੁੱਖੀ ਅਧਿਕਾਰਾਂ ਦੇ ਸੰਬੰਧੀ ਕਾਨਫਰੰਸ ਹਾਲ ਦਫਤਰ ਸੀਨੀਅਰ ਕਪਤਾਨ ਪੁਲਿਸ ਵਿਖੇ ਬਹਿਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬਤੌਰ ਚੇਅਰਮੈਨ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐੱਚ), ਸ਼੍ਰੀ ਸੰਜੀਵ ਗੋਇਲ ਡੀ.ਐੱਸ.ਪੀ (ਡੀ) ਅਤੇ ਜੂਰੀ ਮੈਂਬਰ ਦੇ ਤੋਰ ਤੇ ਸ਼੍ਰੀਮਤੀ ਮਨਜੀਤ ਕੌਰ ਬੇਦੀ ਐਡਵੋਕੇਟ ਮੈਂਬਰ ਬਾਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀਮਤੀ ਹਰਿੰਦਰਜੀਤ ਕੌਰ ਪ੍ਰੋਫੈਸਰ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਨਿਸ਼ਾ ਜੈਨ ਸ਼ਾਮਿਲ ਹੋਏ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਏ.ਐੱਸ.ਆਈ ਗੁਰਦੇਵ ਸਿੰਘ ਇੰਚਾਰਜ ਜਿਲ੍ਹਾ ਪੁਲਿਸ ਟ੍ਰੇਨਿੰਗ ਸਕੂਲ ਵੱਲੋਂ ਨਿਭਾਈ ਗਈ। ਪੁਲਿਸ ਕ੍ਰਮਚਾਰੀਆਂ ਦੇ ਤੌਰ ਤੇ ਕੁੱਲ 06 ਟੀਮਾਂ ਦੇ ਕੁੱਲ 12 ਪੁਲਿਸ ਕ੍ਰਮਚਾਰੀਆਂ ਨੇ ਹਿੱਸਾ ਲਿਆ। ਇਸ ਬਹਿਸ ਮੁਕਾਬਲਿਆਂ ਵਿੱਚ ਸਮੂਹ ਵੱਲੋਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਗਈ ਅਤੇ ਹਰੇਕ ਮੈਂਬਰ ਦੇ ਬੋਲਣ ਦਾ ਸਮਾਂ 05 ਮਿੰਟ ਦਾ ਰੱਖਿਆ ਗਿਆ ਸੀ, ਜਿਸ ਵਿੱਚ ਪੇਸ਼ਕਾਰੀ ਦੇ ਦਸ ਨੰਬਰ ਅਤੇ ਤਰਕ ਦੇ ਵੀ ਦਸ ਅਤੇ ਕੁੱਲ ਵੀਹ ਨੰਬਰ ਸਨ ਅਤੇ ਕੋਈ ਭਾਗ ਲੈ ਰਹੇ ਕਰਮਚਾਰੀ ਵੱਲੋਂ ਅਗਰ ਦਿੱਤੇ ਗਏ 05 ਮਿੰਟਾਂ ਵਿੱਚੋਂ ਵੱਧ ਜਾਂ ਘੱਟ ਸਮਾਂ ਲੈਂਦਾ ਸੀ
ਤਾਂ ਉਸ ਦੇ ਨੰਬਰ ਕੱਟਿਆ ਜਾਣਾ ਯਕੀਨੀ ਸੀ। ਇਸ ਮੌਕੇ ਪਹਿਲੀ ਟੀਮ ਵਿੱਚ ਇੰਸਪੈਕਟਰ ਦਿਨੇਸ਼ ਕੁਮਾਰ ਅਤੇ ਹੌਲਦਾਰ ਜਗਵਿੰਦਰ ਸਿੰਘ, ਦੂਸਰੀ ਟੀਮ ਵਿੱਚ ਐੱਸ.ਆਈ ਰਵਿੰਦਰ ਕੌਰ ਅਤੇ ਏ.ਐੱਸ.ਆਈ ਗੁਰਜੰਟ ਸਿੰਘ, ਤੀਸਰੀ ਟੀਮ ਵਿੱਚ ਹੌਲਦਾਰ ਗੁਰਮੀਤ ਸਿੰਘ ਅਤੇ ਹੌਲਦਾਰ ਸੁਖਪਾਲ ਸਿੰਘ, ਚੌਥੀ ਟੀਮ ਵਿੱਚ ਐੱਸ.ਆਈ ਹਰਿੰਦਰ ਸਿੰਘ ਅਤੇ ਐੱਸ.ਆਈ ਮਨੀਸ਼ ਸੁਹਾਰਨ, ਪੰਜਵੀਂ ਟੀਮ ਵਿੱਚ ਐੱਸ.ਆਈ ਜਗਪ੍ਰੀਤ ਸਿੰਘ ਅਤੇ ਐੱਸ.ਆਈ ਰਾਹੁਲ ਕੁਮਾਰ ਅਤੇ ਛੇਵੀਂ ਟੀਮ ਵਿੱਚ ਐੱਸ.ਆਈ ਮਨਦੀਪ ਕੌਰ ਅਤੇ ਐੱਸ.ਆਈ ਅਮਨਜੀਤ ਕੌਰ ਨੇ ਹਿੱਸਾ ਲਿਆ। ਇਸ ਮੌਕੇ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ, ਐੱਸ.ਐੱਸ.ਪੀ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਦਾ ਕਿਸੇ ਵੀ ਕੀਮਤ ਤੇ ਹੱਨਣ ਨਹੀ ਹੋਣ ਦਿੱਤਾ ਜਾਵੇਗਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਪੁਲਿਸ ਦਾ ਮੁੱਢਲਾ ਫਰਜ਼ ਹੈ। ਜਿਸ ਤੇ ਪੁਲਿਸ ਵੱਲੋਂ ਦਿਨ ਪਰ ਦਿਨ ਮਨੁੱਖੀ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਰਹੀ ਹੈ। ਇਸ ਮਨੁੱਖੀ ਅਧਿਕਾਰਾਂ ਸੰਬੰਧੀ ਬਹਿਸ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹੌਲਦਾਰ ਸੁਖਪਾਲ ਸਿੰਘ ਅਤੇ ਹੌਲਦਾਰ ਗੁਰਮੀਤ ਸਿੰਘ, ਦੂਸਰਾ ਸਥਾਨ ਐੱਸ.ਆਈ ਰਾਹੁਲ ਕੁਮਾਰ ਅਤੇ ਐੱਸ.ਆਈ ਜਗਪ੍ਰੀਤ ਸਿੰਘ ਨੂੰ ਮਿਲਿਆ। ਇਸ ਮੌਕੇ ਐੱਸ.ਐੱਸ.ਪੀ ਅਤੇ ਜੂਰੀ ਮੈਬਰਾਂ ਵੱਲੋਂ ਜੇਤੂ ਟੀਮਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। Author: Malout Live