ਵਿਨੋਦ ਖੁਰਾਣਾ 'ਸਵੱਛ ਸਰਵੇਖਣ 2023' ਲਈ ਨਗਰ ਕੌਂਸਲ ਮਲੋਟ ਵੱਲੋਂ ਇੱਕ ਵਾਰ ਫਿਰ 'ਬਰਾਂਡ ਅੰਬੈਸਡਰ' ਨਿਯੁਕਤ

ਮਲੋਟ: ਮਲੋਟ ਦੇ ਸੰਗੀਤਕਾਰ ਵਿਨੋਦ ਖੁਰਾਣਾ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦੇ ਹੋਏ ਨਗਰ ਕੌਂਸਲ ਮਲੋਟ ਵੱਲੋਂ 'ਸਵੱਛ ਸਰਵੇਖਣ 2023' ਲਈ ਇੱਕ ਵਾਰ ਫਿਰ ਉਹਨਾਂ ਨੂੰ 'ਸਵੱਛ ਭਾਰਤ ਮਿਸ਼ਨ' ਦਾ 'ਬਰਾਂਡ ਅੰਬੈਸਡਰ' ਨਿਯੁਕਤ ਕੀਤਾ ਗਿਆ। ਇਸ ਸੰਬੰਧੀ ਈ.ਓ ਜਗਸੀਰ ਸਿੰਘ ਧਾਲੀਵਾਲ ਦੇ ਆਦੇਸ਼ਾਂ ਅਨੁਸਾਰ ਨਿਯੁਕਤੀ ਪੱਤਰ

ਸੈਨੇਟਰੀ ਇੰਸਪੈਕਟਰ ਰਾਜ ਸੁਥਾਰ ਅਤੇ ਸੀ.ਐੱਫ ਜਸਕਰਨ ਬਰਾੜ ਵੱਲੋਂ ਵਿਨੋਦ ਖੁਰਾਣਾ ਨੂੰ ਉਹਨਾਂ ਦੇ ਗ੍ਰਹਿ ਵਿਖੇ ਸੌਂਪਿਆ ਗਿਆ। ਇਸ ਮੌਕੇ ਵਿਨੋਦ ਖੁਰਾਣਾ ਨੇ ਨਗਰ ਕੌਂਸਲ ਮਲੋਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। Author: Malout Live