ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਪਿੰਡ ਮਲੋਟ ਵਿਖੇ ਲਗਾਇਆ ਗਿਆ 'ਸਾਇੰਸ ਮੇਲਾ'
ਮਲੋਟ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਦੀ ਯੋਗ ਅਗਵਾਈ ਹੇਠ 'ਸਾਇੰਸ ਮੇਲਾ' ਲਗਾਇਆ ਗਿਆ। ਮੀਡੀਆ ਕੁਆਰਡੀਨੇਟਰ ਸੰਗੀਤਾ ਮਦਾਨ ਦੀ ਜਾਣਕਾਰੀ ਅਨੁਸਾਰ ਇਸ ਸਾਇੰਸ ਮੇਲੇ ਵਿੱਚ ਸਾਇੰਸ ਅਧਿਆਪਕਾ ਮੈਡਮ ਅਵਨੀਤ ਕੌਰ ਅਤੇ ਮੈਡਮ ਰਮਨਦੀਪ ਕੌਰ ਦੀ ਅਗਵਾਈ ਅਧੀਨ ਵਿਦਿਆਰਥੀਆਂ ਵੱਲੋਂ ਬਹੁਤ ਸਾਰੇ ਚਾਰਟ ਅਤੇ ਮਾਡਲ ਤਿਆਰ ਕੀਤੇ ਗਏ।
ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਬਹੁਤ ਸਾਰੀ ਐਕਟੀਵਿਟੀ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ. ਹਰਵਿੰਦਰਪਾਲ ਸਿੰਘ (ਹੈੱਡਮਾਸਟਰ ਭਗਵਾਨਪੁਰਾ) ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਵਿਦਿਆਰਥੀਆਂ ਤਰਫੋਂ ਬਣਾਏ ਗਏ ਚਾਰਟ ਅਤੇ ਮਾਡਲ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਧਿਆਪਕਾ ਨਵਜੋਤ ਕੌਰ, ਪਰਵਿੰਦਰ ਕੌਰ, ਗੀਤਿਕਾ, ਜੋਤੀ ਬਾਲਾ, ਰੇਖਾ, ਰਮਨੀਕ ਅਤੇ ਐੱਸ.ਐੱਲ.ਏ ਮੋਹਿਤ ਮੌਜੂਦ ਰਹੇ। ਅੰਤ ਵਿੱਚ ਪ੍ਰਿੰਸੀਪਲ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ ਗਈ। Author: Malout Live