ਨੌਜਵਾਨ ਪ੍ਰਦੀਪ ਸਿੰਘ ਨੇ ਸ਼ਹਿਦ ਉਤਪਾਦਨ ਵਿੱਚ ਕੀਤਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੌਸ਼ਨ ਹੋਰਨਾਂ ਲਈ ਬਣਿਆ ਪ੍ਰੇਰਨਾ ਸਰੋਤ
ਮਲੋਟ: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਦਾ ਨੌਜਵਾਨ ਪ੍ਰਦੀਪ ਸਿੰਘ ਹੋਰਾਂ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ। ਇਸ ਨੇ ਸ਼ਹਿਦ ਉਤਪਾਦਨ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ। ਪਿੰਡ ਬਾਦਲ ਦੇ ਪ੍ਰਦੀਪ ਸਿੰਘ ਨੇ ਕੁੱਝ ਸਾਲ ਪਹਿਲਾਂ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੌਲੀ-ਹੌਲੀ ਵੱਧਦਾ ਹੋਇਆ। ਇਸ ਸਮੇਂ ਇਹ ਸ਼ਹਿਦ ਦੇ ਖੇਤਰ ਵਿੱਚ ਉੱਘਾ ਨਾ ਬਣ ਚੁੱਕਾ ਹੈ। ਪ੍ਰਦੀਪ ਸਿੰਘ ਅਨੁਸਾਰ ਉਹ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਆਪਣੀਆਂ ਮੱਖੀਆਂ ਨੂੰ ਰੁੱਤ ਦੇ ਅਨੁਸਾਰ ਭੇਜਦਾ ਹੈ। ਹੁਣ ਉਹ ਆਪਣੇ ਸ਼ਹਿਦ ਨੂੰ ਖੁੱਦ ਪ੍ਰੋਸੈੱਸ ਕਰਦਾ ਹੈ ਅਤੇ ਉਸਨੇ 5000 ਮਧੂ ਮੱਖੀ ਵਾਲੇ ਬਾਕਸ ਸ਼ਹਿਦ ਨੂੰ ਫਿਲਟਰ ਕਰਨ ਦਾ ਪਲਾਂਟ ਪਿੰਡ ਸਿੰਘੇਵਾਲਾ ਵਿਖੇ ਲਗਾਇਆ ਹੋਇਆ ਹੈ। ਉਸਨੂੰ ਇਸ ਕੰਮ ਵਿੱਚ ਸਰਕਾਰ ਤੋਂ ਸਬਸਿਡੀ ਵੀ ਦਿੱਤੀ ਗਈ ਹੈ।
ਪ੍ਰਦੀਪ ਸਿੰਘ ਨੇ ਦੱਸਿਆ ਕਿ ਮੱਖੀ ਪਾਲਣ ਵਿੱਚ ਉਸ ਨੂੰ ਬਹੁਤ ਚੰਗੀ ਆਮਦਨ ਹੋ ਰਹੀ ਹੈ ਅਤੇ ਇਹ ਹੋਰਨਾ ਨੌਜਵਾਨਾਂ ਲਈ ਵੀ ਇੱਕ ਆਦਰਸ਼ ਕਿੱਤਾ ਹੋ ਸਕਦਾ ਹੈ। ਮਧੂਮੱਖੀ ਪਾਲਣ ਦਾ ਕੰਮ ਕਰਨ ਲਈ ਵਿਅਕਤੀ ਕੋਲ ਜੇਕਰ ਕੋਈ ਜ਼ਮੀਨ ਨਾ ਵੀ ਹੋਵੇ ਤਾਂ ਵੀ ਉਹ ਇਹ ਕਿੱਤਾ ਕਰ ਸਕਦਾ ਹੈ। ਉਹ ਆਪਣੇ ਸ਼ਹਿਦ ਨੂੰ ਵੱਖ-ਵੱਖ ਕਿਸਾਨ ਮੇਲਿਆ ਤੋਂ ਇਲਾਵਾ ਸਿੱਧੇ ਤੌਰ ’ਤੇ ਵੀ ਗ੍ਰਾਹਕਾਂ ਨੂੰ ਵੇਚਦਾ ਹੈ। ਸਹਾਇਕ ਡਾਇਰੈਕਟਰ, ਬਾਗਬਾਨੀ ਡਾ. ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕਿੱਤੇ ਨਾਲ ਸੰਬੰਧਿਤ ਵੱਧ ਤੋਂ ਵੱਧ 50 ਡੱਬੇ ਜਿਸਦਾ ਖਰਚ 2 ਲੱਖ ਰੁਪਏ ਆਉਂਦਾ ਹੈ ’ਤੇ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਹੋਰ ਜਾਣਕਾਰੀ ਲਈ ਕਿਸਾਨ ਬਾਗਬਾਨੀ ਵਿਭਾਗ ਨਾਲ ਰਾਬਤਾ ਕੀਤਾ ਜਾ ਸਕਦਾ ਹੈ। Author: Malout Live