ਸ. ਕੰਵਰਜੀਤ ਸਿੰਘ ਮਾਨ ਐੱਸ.ਡੀ.ਐੱਮ ਮਲੋਟ ਨੇ ਖੂੰਨਣ ਕਲਾਂ ਆਮ ਆਦਮੀ ਕਲੀਨਿਕ ‘ਚ ਕੀਤਾ ਵਿਜ਼ਿਟ

ਮਲੋਟ: ਪੰਜਾਬ ਸਰਕਾਰ ਲੋੜਵੰਦਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਵੰਦ ਹੈ, ਇਹ ਪ੍ਰਗਟਾਵਾ ਸ. ਕੰਵਰਜੀਤ ਸਿੰਘ ਮਾਨ ਐੱਸ.ਡੀ.ਐੱਮ ਮਲੋਟ ਨੇ ਪਿੰਡ ਖੂੰਨਣ ਕਲਾਂ ਵਿਖੇ ਆਮ ਆਦਮੀ ਕਲੀਨਿਕ ਦਾ ਜ਼ਾਇਜਾ ਲੈਣ ਮੌਕੇ ਕੀਤਾ।ਉਹਨਾਂ ਦੱਸਿਆ ਕਿ ਇਸ ਆਮ ਆਦਮੀ ਕਲੀਨਿਕ ਦਾ ਉਦਘਾਟਨ 14 ਅਗਸਤ ਨੂੰ ਕੀਤਾ ਜਾਵੇਗਾ, ਜਿੱਥੇ ਸਿਹਤ ਵਿਭਾਗ ਵੱਲੋਂ ਲੋੜਵੰਦਾਂ ਨੂੰ ਸਿਹਤ ਸਹੂਲਤਾਵਾਂ ਪ੍ਰਾਪਤ ਕਰਨ ਆਏ ਮਰੀਜਾਂ ਨੂੰ 95 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ 

ਉੱਥੇ ਹੀ 41 ਤਰ੍ਹਾਂ ਦੇ ਟੈਸਟ ਵੀ ਮੁਫਤ ਕੀਤੇ ਜਾਣਗੇ। ਇਸ ਮੌਕੇ ਐੱਸ.ਐੱਮ.ਓ ਡਾ. ਪਵਨ ਮਿੱਤਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਰੀਜਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਰਚੀ ਫੀਸ ਨਹੀਂ ਲਈ ਜਾਵੇਗੀ। ਕਲੀਨਿਕ ਵਿੱਚ ਇੱਕ ਡਾਕਟਰ, ਫਾਰਮਾਸਿਸਟ, ਕਲੀਨਿਕਲ ਅਸਿਸਟੈੱਟ ਤੋਂ ਇਲਾਵਾ ਵਾਰਡ ਬੁਆਏ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ ਅਤੇ ਕਲੀਨਿਕ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਦਘਾਟਨ ਉਪੰਰਤ ਆਮ ਲੋਕਾਂ ਨੂੰ ਇੱਥੇ ਸਿਹਤ ਸੰਬੰਧੀ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। Author: Malout Live