ਪਿੰਡ ਤੱਪਾ ਖੇੜਾ ਵਿਖੇ ਪੋਸ਼ਣ ਪੰਚਾਇਤ ਸੰਬੰਧੀ ਕੀਤੀ ਗਈ ਮੀਟਿੰਗ

ਮਲੋਟ: ਸ਼੍ਰੀਮਤੀ ਰਣਜੀਤ ਕੌਰ ਬੇਦੀ ਸੀ.ਡੀ.ਪੀ.ਓ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੁਪਰਵਿਜਨ ਕੁਲਵਿੰਦਰ ਕੌਰ ਦੇ ਸਰਕਲ ਭਾਈ ਕੇਰਾ ਦੇ ਪਿੰਡ ਤੱਪਾ ਖੇੜਾ ਵਿਖੇ ਪੋਸ਼ਣ ਪੰਚਾਇਤ ਸੰਬੰਧੀ ਮੀਟਿੰਗ ਕੀਤੀ ਗਈ। ਪਿੰਡ ਤੱਪਾ ਖੇੜਾ ਵਿਖੇ ਅੱਜ ਮਿਤੀ 08-08-2023 ਨੂੰ ਪੋਸ਼ਣ ਪੰਚਾਇਤ ਦਾ ਨਿਰਮਾਣ ਕੀਤਾ ਗਿਆ ਹੈ। ਇਸ ਪੋਸ਼ਣ ਪੰਚਾਇਤ ਦਾ ਮੁੱਖ ਟੀਚਾ ਆਂਗਨਵਾੜੀ ਸੈਂਟਰ ਵਿੱਚ ਪੋਸ਼ਣ ਤਹਿਤ ਗਤੀਵਿਧੀਆਂ ਕਰਵਾਉਣਾ ਹੈ ਅਤੇ ਵਿਭਾਗ ਵੱਲੋਂ ਸਮੇਂ-ਸਮੇਂ

ਤੇ ਜੋ ਵੀ ਹਦਾਇਤਾਂ ਹੋਣਗੀਆਂ ਉਹਨਾਂ ਤੇ ਪਿੰਡ ਪੱਧਰ ਤੇ ਅਮਲ ਕੀਤਾ ਜਾਵੇਗਾ। ਇਸ ਪੋਸ਼ਣ ਪੰਚਾਇਤ ਵਿੱਚ ਸਰਪੰਚ ਸੁਖਪਾਲ ਕੌਰ, ਪ੍ਰਿੰਸੀਪਲ ਕੁਲਦੀਪ ਕੌਰ, ਆਂਗਨਵਾੜੀ ਵਰਕਰ ਰੂਪ ਕੌਰ, ਪ੍ਰੋਮਿਲਾ ਰਾਣੀ, ਕੁਲਵਿੰਦਰ ਕੌਰ, ਅਮਰਜੀਤ ਕੌਰ, ਲੋਕਲ ਮੈਂਬਰ ਮੰਦਰ ਸਿੰਘ, ਪੰਚ ਸਨਮੁੱਖ ਸਿੰਘ ਸੋਨੂੰ, ਅਮਰਜੀਤ ਸਿੰਘ, S.H.G ਪ੍ਰਧਾਨ ਪ੍ਰਵੀਨ ਰਾਣੀ, ਆਸ਼ਾ ਵਰਕਰ ਪੂਜਾ ਰਾਣੀ, ਬਲਜੀਤ ਕੌਰ, ਮਨਜੀਤ ਕੌਰ ਅਤੇ ਲੋਕਲ ਮੈਂਬਰ ਸ਼ਾਮਿਲ ਸਨ। Author: Malout Live