ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦਾ 100% ਰਿਹਾ ਬਾਰ੍ਹਵੀਂ ਜਮਾਤ ਦਾ ਨਤੀਜਾ
ਮਲੋਟ:- ਸੀ.ਬੀ.ਐੱਸ.ਈ ਨਵੀਂ ਦਿੱਲੀ ਵੱਲੋਂ ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦਾ ਬਾਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬੱਠਲਾ ਨੇ ਦੱਸਿਆ ਕਿ ਸਾਇੰਸ ਵਿੱਚ ਦਕਸ਼ ਅਰੋੜਾ ਸਪੁੱਤਰ ਸ਼੍ਰੀ ਬੀ.ਕੇ ਅਰੋੜਾ ਨੇ 500 ਵਿੱਚੋਂ 483 ਅੰਕ ਨਾਲ ਪਹਿਲਾ ਸਥਾਨ, ਖੁਸ਼ੀ ਸਪੁੱਤਰੀ ਸ਼੍ਰੀ ਤਰੁਣ ਕੁਮਾਰ ਨੇ 482 ਅੰਕ ਨਾਲ ਦੂਜਾ ਸਥਾਨ, ਸ਼ਰੂਤੀ ਸ਼ਰਮਾ ਸਪੁੱਤਰੀ ਸ਼੍ਰੀ ਲਕਸ਼ਮਣ ਦਾਸ ਨੇ 477 ਅੰਕ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਕਾਮਰਸ ਗਰੁੱਪ ਵਿੱਚ ਅਭੈ ਸਕਸ਼ਮ ਸਪੁੱਤਰ ਸ਼੍ਰੀ ਅਮਿਤ ਕੁਮਾਰ ਨੇ 473 ਅੰਕ ਪ੍ਰਾਪਤ ਕਰ ਪਹਿਲਾ ਸਥਾਨ, ਕਰਮਨਪ੍ਰੀਤ ਕੌਰ ਸਪੁੱਤਰੀ ਸ਼੍ਰੀ ਮਾਨ ਨੇ 469 ਅੰਕਾਂ ਨਾਲ ਦੂਜਾ ਸਥਾਨ, ਸਾਕਸ਼ੀ ਸਪੁੱਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਨੇ 466 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਆਰਟਸ ਗਰੁੱਪ ਵਿੱਚ ਵਿਦਾ ਸਪੁੱਤਰੀ ਸ਼੍ਰੀ ਸੰਦੀਪ ਕੁਮਾਰ ਨੇ 480 ਅੰਕਾਂ ਨਾਲ ਪਹਿਲਾ ਸਥਾਨ, ਨਗਿੰਦਰ ਸ਼ਾਸਤਰੀ ਸਪੁੱਤਰ ਸ਼੍ਰੀ ਰਾਮ ਚੰਦਰ ਸ਼ਾਸਤਰੀ ਨੇ 464 ਅੰਕਾਂ ਨਾਲ ਦੂਜਾ ਸਥਾਨ, ਮਨਿੰਦਰ ਸਿੰਘ ਸਪੁੱਤਰ ਸ਼੍ਰੀ ਗੁਰਸੇਵਕ ਸਿੰਘ ਨੇ 462 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬੱਠਲਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬੱਚਿਆਂ ਨੇ ਆਪਣੀ ਮਿਹਨਤ ਦੇ ਬਲ ਤੇ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਹੋਣਹਾਰ ਬੱਚਿਆਂ, ਮਿਹਨਤੀ ਅਧਿਆਪਕਾਂ, ਸਮੁੱਚੀ ਡੀ.ਏ.ਵੀ ਅਤੇ ਸਥਾਨਕ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ 12ਵੀਂ ਜਮਾਤ ਦੀਆਂ CBSE ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬੱਚਿਆਂ ਨੇ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ, ਆਪਣੇ ਸ਼ਹਿਰ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ। Author: Malout Live