ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ ਪਿੰਡ ਮਲੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ 'ਚ ਕੀਤਾ ਦੂਸਰਾ ਸਥਾਨ ਹਾਸਿਲ
ਮਲੋਟ: ਪੰਜਾਬ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀ.ਐੱਮ ਸਾਇੰਸ ਸ਼੍ਰੀ ਰਾਜਨ ਗੋਇਲ ਅਤੇ ਜੱਜਮੈਂਟ ਪੈਨਲ ਸ਼੍ਰੀ ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸ.ਸ.ਸ.ਸ (ਮੁੰਡੇ) ਮਲੋਟ, ਸ਼੍ਰੀਮਤੀ ਰੁਚਿਕਾ (ਹੈੱਡਮਿਸਟ੍ਰੈੱਸ) ਸ.ਹ.ਸ ਮੱਲਵਾਲਾ, ਸ.ਰਜਿੰਦਰ ਪਾਲ ਸਿੰਘ (ਹੈੱਡਮਾਸਟਰ) ਸ.ਹ.ਸ ਦਾਨੇਵਾਲਾ ਅਤੇ ਸ. ਨਵਜੀਤ ਸਿੰਘ (ਹੈੱਡ ਮਾਸਟਰ ਸ.ਹ.ਸ) ਨੂਰ ਕੇ ਕ੍ਰਿਪਾਲਕੇ ਦੀ ਅਗਵਾਈ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੁੜੀਆਂ) ਮਲੋਟ ਵਿਖੇ ਹੋਏ
ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਦੇ ਵਿਦਿਆਰਥੀ ਰਘੂਵੰਸ਼ ਸਿੰਘ ਅਤੇ ਪੰਥਪ੍ਰੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਨੇ ਗਾਈਡ ਅਧਿਆਪਕਾ ਸ਼੍ਰੀਮਤੀ ਅਵਨੀਤ ਕੌਰ, ਉਹਨਾਂ ਦੇ ਨਾਲ ਹੀ ਸਾਇੰਸ ਮਿਸਟ੍ਰੈਸ ਸ਼੍ਰੀਮਤੀ ਰਮਨਦੀਪ ਕੌਰ ਅਤੇ ਮਿਸ. ਨਵਨੀਤ ਕੌਰ ਨੂੰ ਸਫ਼ਲਤਾ ਦੀ ਵਧਾਈ ਦਿੰਦਿਆਂ ਹੋਇਆ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕੀਤਾ। Author: Malout Live