ਮਿੱਟੀ, ਪਾਣੀ ਅਤੇ ਵਾਤਾਵਰਣ ਵਿਸ਼ੇ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਮਲੋਟ (ਬਾਦਲ, ਕ੍ਰਿਸ਼ਨ ਮਿੱਢਾ) : ‘ਦ ਨੇਚਰ ਕੰਜ਼ਰਵੈਨਸੀ (ਟੀ.ਐੱਨ.ਸੀ), ਸਹਿਜਨਟਾ ਫਾਊਡੇਸ਼ਨ ਅਤੇ ਅਜ਼ਾਦ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਦਲ ਵਿੱਚ ਮਿੱਟੀ, ਪਾਣੀ ਅਤੇ ਵਾਤਾਵਰਣ ਨਾਲ ਸੰਬੰਧਿਤ ਪ੍ਰਾਣਾ ਪ੍ਰੋਜੈਕਟ ਅਧੀਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸੋਹਣਾ ਪੰਜਾਬ ਵਿਸ਼ੇ ਸੰਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਖੇਤੀ ਨੂੰ ਲਾਹੇਵੰਦ ਬਣਾਉਣ ਸੰਬੰਧੀ ਅਤੇ ਦੀਵਾਲੀ ‘ਤੇ ਚਲਾਏ ਜਾਣ ਵਾਲੇ ਪਟਾਕਿਆਂ ਦੇ ਧੂੰਏ ਤੋਂ ਨਿਕਲਣ ਵਾਲੇ ਜ਼ਹਿਰੀਲੇ ਪ੍ਰਦੂਸ਼ਣ ਕਾਰਨ ਇੱਕ ਹੀ ਰਾਤ ਵਿੱਚ ਬੇਹਿਸਾਬ ਰੁਪਏ ਖਰਚ ਕੇ ਜਿੱਥੇ ਅਸੀਂ ਆਪਣੇ ਪਰਿਵਾਰ ਦਾ ਆਰਥਿਕ ਨੁਕਸਾਨ ਕਰਦੇ ਹਾਂ ਉੱਥੇ ਜ਼ਹਿਰੀਲੇ ਪ੍ਰਦੂਸ਼ਣ ਕਾਰਨ ਬਿਮਾਰੀਆਂ ਵੀ ਲੱਗਦੀਆਂ ਹਨ।

ਇਹਨਾਂ ਤੋਂ ਖੁਦ ਬਚਣ ਅਤੇ ਦੂਸਰਿਆਂ ਨੂੰ ਬਿਮਾਰੀਆਂ ਤੋ ਬਚਾਉਣ ਲਈ ਟੀ.ਐੱਨ.ਸੀ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕੋਆਰਡੀਨੇਟਰ ਕ੍ਰਿਸ਼ਨ ਮਿੱਡਾ ਨੇ ਵਿਦਿਆਰਥੀਆਂ ਨਾਲ ਸਵਾਲ-ਜਵਾਬ ਸਾਂਝੇ ਕੀਤੇ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਅਮਰਜੀਤ ਕੌਰ ਨੇ ਟੀ.ਐੱਨ.ਸੀ, ਅਜ਼ਾਦ ਸੇਵਾ ਸੁਸਾਇਟੀ ਅਤੇ ਸਹਿਜਨਟਾ ਫਾਊਡੇਸ਼ਨ ਦੀ ਟੀਮ ਦਾ ਸਕੂਲ ਆ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਜਰੂਰਤ ਹੈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਅਤੇ ਦੂਸਰਿਆਂ ਨੂੰ ਜਾਗਰੂਕ ਕਰਨ ਦੀ ਤਾਂ ਕਿ ਅਸੀਂ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਦੇ ਨਾਲ-ਨਾਲ ਪੂਰੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਅਪਣਾ ਸਹਿਯੋਗ ਪਾਈਏ। ਇਸ ਮੌਕੇ ਟੀ.ਐੱਨ.ਸੀ ਦੀ ਸਹਾਇਕ ਕੋਆਰਡੀਨੇਟਰ ਬੇਬੀ ਦੇਵੀ, ਸਹਿਜਨਟਾ ਫਾਊਡੇਸ਼ਨ ਦੇ ਗੁਰਦਾਸ ਸਿੰਘ,  ਮੈਡਮ ਅਮਰਜੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਪਰਵਿੰਦਰ ਕੌਰ, ਮੋਹਨੀ ਦੇਵੀ, ਰੰਗੀਤਾ ਰਾਣੀ, ਭੁਪਿੰਦਰ ਸਿੰਘ, ਪੂਨਮ ਰਾਣੀ, ਪੂਜਾ ਰਾਣੀ ਅਤੇ ਸੈਫੀ ਆਦਿ ਸਟਾਫ਼ ਵੀ ਮੌਜੂਦ ਸਨ।  

Author: Malout Live