PCS ਅਧਿਕਾਰੀਆਂ ਵੱਲੋਂ ਹੜਤਾਲ ਖ਼ਤਮ, ਡਿਊਟੀ ਤੇ ਵਾਪਿਸ ਪਰਤਣਗੇ ਅਧਿਕਾਰੀ
ਮਲੋਟ (ਪੰਜਾਬ): ਪੀ.ਸੀ.ਐੱਸ ਅਧਿਕਾਰੀਆਂ ਵੱਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਪੀ.ਸੀ.ਐੱਸ ਅਧਿਕਾਰੀਆਂ ਵੱਲੋਂ ਕੰਮ ਤੇ ਪਰਤਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਮੀਟਿੰਗ ਮਗਰੋਂ ਪ੍ਰਿੰਸੀਪਲ ਸਕੱਤਰ ਵੇਨੂ ਪ੍ਰਸਾਦ ਨੇ ਦਿੱਤੀ। ਵੇਨੂ ਪ੍ਰਸਾਦ ਨੇ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਧੱਕਾ ਨਹੀਂ ਹੋਵੇਗਾ, ਪਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ। ਪੀ.ਸੀ.ਐੱਸ.ਅਧਿਕਾਰੀ ਵੀ ਮੁੱਖ ਮੰਤਰੀ ਦੇ ਨਾਲ ਭ੍ਰਿਸ਼ਟਾਚਾਰੀ ਦੇ ਖਿਲਾਫ਼ ਲੜਨਗੇ। ਇਸ ਤੋਂ ਬਿਨਾ 9 ਤਾਰੀਕ ਨੂੰ ਮੁੱਖ ਮੰਤਰੀ ਦੀ ਬੈਠਕ ‘ਚ ਜੋ ਮੰਗਾਂ ਸੀ, ਉਨ੍ਹਾਂ ‘ਤੇ ਯੋਗ ਕਰਵਾਈ ਹੋਵੇਗੀ। ਇਸ ਤੋਂ ਬਿਨ੍ਹਾ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜਿਸ ‘ਚ ਸਿਵਲ ਤੇ ਵਿਜੀਲੈਂਸ ਦੇ ਅਧਿਕਾਰੀ ਸ਼ਾਮਿਲ ਹੋਣਗੇ, ਜੋ ਮਾਮਲਿਆਂ ਦੀ ਜਾਂਚ ਕਰਨਗੇ। Author: Malout Live