SDM ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੱਸ ਸਟੈਂਡ ਦੀ ਕੀਤੀ ਚੈਕਿੰਗ, ਵੱਖ-ਵੱਖ ਮਹਿਕਮਿਆਂ ਨੂੰ ਕੀਤੀ ਹਦਾਇਤ

,

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ੍ਰ. ਕੰਵਰਜੀਤ ਸਿੰਘ ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬਸ ਸਟੈਂਡ, ਸ਼੍ਰੀ ਮੁਕਤਸਰ ਸਾਹਿਬ ਦੀ ਖਰਾਬ ਹਾਲਤ ਦੀ ਮੱਦੇਨਜ਼ਰ ਬੱਸ ਸਟੈਂਡ ਦੀ ਚੈਕਿੰਗ ਕੀਤੀ ਗਈ। ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਮੇਨ ਸੜਕ ਉਪਰ ਸਫ਼ਾਈ, ਸੀਵਰੇਜ਼ ਦੀ ਸਮੱਸਿਆ ਤੋਂ ਇਲਾਵਾ ਆਟੋ-ਰਿਕਸ਼ਾ, ਰੇਹੜੀਆਂ ਅਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਸੰਬੰਧੀ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਨੂੰ ਤੁਰੰਤ ਦੂਰ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਅਕਸਰ ਸੀਵਰੇਜ਼ ਦਾ ਪਾਣੀ ਬੱਸ ਸਟੈਂਡ ਦੇ ਗੇਟਾਂ ਤੇ ਡੰਪ ਕਰ ਜਾਂਦਾ ਹੈ, ਜਿਸ ਕਾਰਨ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਜਾਣ ਵਾਲੀਆਂ ਸਵਾਰੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਆਟੋ ਚਾਲਕ, ਦੁਕਾਨਦਾਰ, ਰੇਹੜੀਆਂ ਅਤੇ ਬੱਸ ਸਟੈਂਡ ਤੇ ਆਉੁਣ-ਜਾਣ ਵਾਲੀਆਂ ਬੱਸਾਂ ਦੇ ਡਰਾਇਵਰ ਆਦਿ ਵਾਲੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਸੜਕ ਰੋਕ ਕੇ ਆਪਣਾ ਕੰਮ ਕਰਦੇ ਹਨ। ਜਿਸ ਕਾਰਨ ਆਵਾਜਾਈ ਅਤੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਵੱਲੋਂ GM ਰੋਡਵੇਜ਼, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਅਤੇ ਟ੍ਰੈਫਿਕ ਇੰਚਾਰਜ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਜੀ.ਐੱਮ ਰੋਡਵੇਜ਼ ਅਤੇ ਐੱਸ.ਡੀ.ਓ, ਪਬਲਿਕ ਹੈਲਥ ਨੂੰ ਕਿਹਾ ਗਿਆ ਕਿ ਸੀਵਰੇਜ਼ ਦੀ ਸਮੱਸਿਆ ਦੇ ਪੱਕੇ ਹੱਲ ਲਈ ਪ੍ਰਪੋਜ਼ਲ ਤਿਆਰ ਕਰਕੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ GM ਰੋਡਵੇਜ਼, ਕਾਰਜ ਸਾਧਕ ਅਫ਼ਸਰ, SDO B&R, SDO ਪਬਲਿਕ ਹੈੱਲਥ, AFSO ਮਾਰਕਫੈੱਡ, ਸ਼੍ਰੀ ਸੁਖਮਿੰਦਰ ਸਿੰਘ ਐੱਮ.ਏ ਬਰਾਂਚ ਅਤੇ ਸ਼੍ਰੀ ਪ੍ਰਕਾਸ਼ ਸਿੰਘ ਸਟੈਨੋ ਹਾਜ਼ਰ ਸਨ। Author: Malout Live