ਮਲੋਟ ਦੀ ਪੁਰਅਦਬ ਕੌਰ ਆਪਣੇ ਲਿਖੇ ਸਫ਼ਰਨਾਮੇ ’ਵਾਕਿੰਗ ਆੱਨ ਕਲਾਊਡਸ’ ਸਦਕਾ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਨਾਮਜ਼ਦ
ਮਲੋਟ: ਸ਼ਹਿਰ ਮਲੋਟ ਦੀ 8 ਸਾਲਾਂ ਧੀ ਪੁਰਅਦਬ ਕੌਰ ਆਪਣੇ ਲਿਖੇ ਸਫ਼ਰਨਾਮੇ 'ਵਾਕਿੰਗ ਆੱਨ ਕਲਾਊਡਸ' ਕਰਕੇ ਇੱਕ ਵਾਰ ਫਿਰ ਚਰਚਾ ਵਿੱਚ ਹੈ। ਹੁਣ ਚਰਚਾ ਦਾ ਕਾਰਨ 'ਇੰਡੀਆ ਬੁੱਕ ਆੱਫ਼ ਰਿਕਾਰਡਜ਼' ਵਿੱਚ ਉਸਦਾ ਬਤੌਰ 'ਯੰਗੈਸਟ ਟੂ ਵ੍ਰਾਈਟ ਏ ਟਰੈਵਲਾੱਗ' ਨਾਮਜ਼ਦ ਹੋਣਾ ਹੈ। ਜ਼ਿਕਰਯੋਗ ਹੈ ਕਿ ਪੁਰਅਦਬ ਕੌਰ ਨੇ ਪਿਛਲੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੁਆਰਾ ਆਯੋਜਿਤ ਨੇਪਾਲ ਦੇ ਆਪਣੇ ਅੰਤਰਰਾਸ਼ਟਰੀ
ਵਿੱਦਿਅਕ ਟੂਰ ਨੂੰ ਆਧਾਰ ਬਣਾ ਕੇ ਸਫ਼ਰਨਾਮਾ ਲਿਖਿਆ ਸੀ, ਜਿਸ ਸਦਕਾ ਉਸਨੂੰ 'ਭਾਰਤ ਦਾ ਸਭ ਤੋਂ ਘੱਟ ਉਮਰ ਵਿੱਚ ਸਫ਼ਰਨਾਮਾ ਲਿਖਣ ਵਾਲਾ' ਦਾ ਖ਼ਿਤਾਬ ਹਾਸਿਲ ਹੋਇਆ ਹੈ। ਦੱਸਣਯੋਗ ਹੈ ਕਿ ਪੁਰਅਦਬ ਕੌਰ ਸ਼ਹਿਰ ਦੇ ਚਰਚਿਤ ਸ਼ਾਇਰ ਮੰਗਲ ਮਦਾਨ ਅਤੇ ਕੁਲਵੰਤ ਕੌਰ ਦੀ ਪੋਤੀ ਅਤੇ ਪ੍ਰੋਫੈਸਰ ਗੁਰਮਿੰਦਰ ਜੀਤ ਕੌਰ ਅਤੇ ਰਿਸ਼ੀ ਹਿਰਦੇਪਾਲ ਦੀ ਧੀ ਹੈ। Author: Malout Live