ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਮਨਾਇਆ ਗਿਆ 'ਵਿਸ਼ਵ ਹਿੰਦੀ ਦਿਵਸ'
ਮਲੋਟ: ਬੀਤੇ ਦਿਨੀਂ ਪ੍ਰਿੰਸੀਪਲ ਸ. ਗੁਰਬਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼, ਡਾ. ਹਰਿਭਜਨ ਪ੍ਰਿਯਦਰਸ਼ੀ, ਸ਼੍ਰੀਮਤੀ ਸਿਮਤਾ, ਸ਼੍ਰੀਮਤੀ ਮੀਨਾਕਸ਼ੀ, ਸ਼੍ਰੀਮਤੀ ਨੀਰੂ ਬਾਲਾ ਦੀ ਦੇਖ-ਰੇਖ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸੁਮਨ ਸਚਦੇਵਾ ਹਾਜ਼ਿਰ ਹੋਏ। ਡਾ. ਸੁੁਮਨ ਸਚਦੇਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਿੰਦੀ ਭਾਰਤ ਦੀ ਭਾਸ਼ਾ ਹੀ ਨਹੀਂ ਸਗੋਂ ਵਿਸ਼ਵ ਦੀ ਭਾਸ਼ਾ ਬਣ ਚੁੱਕੀ ਹੈ। 80 ਕਰੋੜ ਲੋਕ ਹਿੰਦੀ ਬੋਲਦੇ ਹਨ। ਉਹਨਾ ਨੇ ਸ਼ੁੱਧ ਉਚਾਰਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ. ਗੁਰਬਿੰਦਰ ਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਦੇ ਸ਼ਬਦ ਦੂਜੀ ਭਾਸ਼ਾ ਵਿੱਚ ਰਲ ਮਿਲ ਜਾਂਦੇ ਹਨ। 91 ਯੂਨੀਵਰਸਿਟੀ ਵਿੱਚ ਹਿੰਦੀ ਚੇਅਰ ਸਥਾਪਿਤ ਹੈ।
ਡਾ. ਹਰਿਭਜਨ ਪ੍ਰਿਯਦਰਸ਼ੀ ਨੇ ਕਿਹਾ ਕਿ 10 ਜਨਵਰੀ 2006 ਨੂੰ ਪਹਿਲੀ ਵਾਰ ਨਾਰਵੇ ਵਿੱਚ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ ਸੀ ਉਦੋਂ ਤੋਂ ਪੂਰੇ ਸੰਸਾਰ ਵਿੱਚ ਵਿਸ਼ਵ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਸ਼੍ਰੀਮਤੀ ਸਿਮਤਾ ਨੇ ਕਿਹਾ ਕਿ ਪਹਿਲਾ ਵਿਸ਼ਵ ਹਿੰਦੀ ਸੰਮੇਲਨ 10 ਜਨਵਰੀ 1975 ਨੂੰ ਹੋਇਆ। ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਸ਼੍ਰੀਮਤੀ ਮੀਨਾਕਸ਼ੀ ਨੇ ਕਿਹਾ ਕਿ ਹਿੰਦੀ ਸਰਲ, ਰੋਚਕ ਭਾਸ਼ਾ ਹੈ। ਹਰ ਭਾਰਤੀ ਨੂੰ ਹਿੰਦੀ ਭਾਸ਼ਾ ਬੋਲਣੀ ਚਾਹੀਦੀ। ਇਸ ਮੌਕੇ ਸੁਲੇਖ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਜੂਨੀਅਰ ਵਿੰਗ ਵਿੱਚ ਪਹਿਲਾ ਸਥਾਨ ਮੋੋਹਨੀ ਦੱਸਵੀਂ ਏ, ਦੂਜਾ ਸਥਾਨ ਮਨੀ ਦੱਸਵੀਂ ਸੀ ਅਤੇ ਤੀਜਾ ਸਥਾਨ ਨਿੱਕੀ ਨੌੌਵੀਂ ਬੀ ਨੇ ਪ੍ਰਾਪਤ ਕੀਤਾ। ਸੀਨੀਅਰ ਗਰੁੱਪ ਦੇ ਵਿੱਚ ਪਹਿਲਾ ਸਥਾਨ ਰਜਨੀ ਬਾਰਵੀਂ ਬੀ, ਦੂਜਾ ਸਥਾਨ ਰਮਨਦੀਪ ਬਾਰਵੀਂ ਬੀ ਅਤੇ ਤੀਜਾ ਸਥਾਨ ਭਾਵਨਾ ਬਾਰਵੀਂ ਬੀ ਨੇ ਪ੍ਰਾਪਤ ਕੀਤਾ। ਇਸ ਮੌਕੇ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਿਰ ਸਨ। Author: Malout Live