ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਦਿੱਤਾ ਮੰਗ ਪੱਤਰ

ਮਲੋਟ:- ਬੀਤੇ ਦਿਨ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਉਲੀਕੇ ਪ੍ਰੋਗਰਾਮ ਤਹਿਤ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਸੁਖਵਿੰਦਰ ਸਿੰਘ ਦੋਦਾ ਕਨਵੀਨਰ ਪੈਰਾਮੈਡੀਕਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਮੂਹ ਪੈਰਾਮੈਡੀਕਲ ਕਾਮਿਆਂ ਨੇ ਪਿਛਲੇ ਲੱਗਭੱਗ ਦੋ ਸਾਲਾਂ ਤੋਂ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਕੋਵਿਡ-19 ਮਹਾਂਮਾਰੀ ਦੋਰਾਨ ਅਤੇ ਕੋਵਿਡ-19 ਦੇ ਬਚਾਅ ਵਾਸਤੇ ਕੋਵਿਡ ਵੈਕਸਿਨ ਵਿੱਚ ਦਿਨ ਰਾਤ ਕੰਮ ਕੀਤਾ ਹੈ। ਪਰ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋ ਪੈਰਾਮੈਡੀਕਲ ਕਾਮਿਆਂ ਦਾ ਬਜਟ ਨਾ ਆੳਣ ਕਰਕੇ ਤਨਖਾਹਾਂ ਨਹੀ ਮਿਲ ਰਹੀਆਂ

ਅਤੇ ਜਿਸ ਕਾਰਨ ਸਾਲ ਦਾ ਅੰਤ ਹੋਣ ਕਰਕੇ ਮੁਲਾਜਮਾਂ ਨੇ ਆਪਣੀਆਂ ਬੱਚਤਾਂ ਵੀ ਕਰਨੀਆਂ ਹੁੰਦੀਆਂ ਹਨ। ਇਸ ਸਮੇਂ ਪੈਰਾਮੈਡੀਕਲ ਕਾਮੇ ਆਪਣੇ ਬੱਚਿਆਂ ਦੀਆਂ ਫੀਸਾਂ ਭਰਨ ਅਤੇ ਕਿਸ਼ਤਾਂ ਭਰਨ ਤੋ ਵੀ ਅਸਮਰੱਥ ਹਨ। ਜੱਥੇਬੰਦੀ ਨਵੀ ਬਣੀ ਸਰਕਾਰ ਨੂੰ ਪੁਰਜੋਰ ਅਪੀਲ ਕਰਦੀ ਹੈ ਕਿ ਪੈਰਾਮੈਡੀਲ ਕਾਮਿਆਂ ਦੀਆਂ ਰੋਕੀਆਂ ਤਨਖਾਹਾਂ ਦਾ ਬਜਟ ਤੁਰੰਤ ਰਿਲੀਜ਼ ਕੀਤਾ ਜਾਵੇ। ਇਸ ਮੌਕੇ ਗੁਰਮੇਲ ਸਿੰਘ ਪ੍ਰਧਾਨ ਵਾਰਡ ਅਟੈਂਡੇਂਟ, ਚਮਕੌਰ ਸਿੰਘ ਜਿਲਾ ਪ੍ਰਧਾਨ ਐੱਮ.ਐੱਲ.ਟੀ, ਸੁਖਰਾਜ ਸਿੰਘ ਜਿਲ੍ਹਾ ਵਿੱਤ ਸਕੱਤਰ, ਹਰਦਵਿੰਦਰ ਸਿੰਘ ਮੰਟਾ ਕੋ-ਕਨਵੀਨਰ ਪੈਰਾਮੈਡੀਕਲ, ਸੂਬਾ ਸਿੰਘ, ਨਿਰਮਲ ਸਿੰਘ, ਹਰਪਾਲ ਸਿੰਘ, ਗੁਰਜਿੰਦਰ ਸਿੰਘ, ਗੁਰਸੇਵਕ ਸਿੰਘ, ਰਾਜਿੰਦਰ ਬੱਲੂਆਣਾ, ਸੁਖਜੀਤ ਸਿੰਘ ਦੋਦਾ, ਸੰਦੀਪ ਕੁਮਾਰ, ਜੋਬਨਜੀਤ ਸਿੰਘ, ਅਵਿਨਾਸ਼ ਕੁਮਾਰ, ਰਵਿੰਦਰ ਕੁਮਾਰ, ਰਾਜੀਵ ਕੁਮਾਰ, ਗੁਰਤੇਜ ਸਿੰਘ ਹਾਜਿਰ ਸਨ।