ਖੂਨਦਾਨ ਸੰਬੰਧੀ ਪੋਸਟਰ ਮੁਕਾਬਲਿਆਂ ਦੇ ਵਿਜੇਤਾ ਨੂੰ ਕੀਤਾ ਗਿਆ ਸਨਮਾਨਿਤ

ਸ਼੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ 1 ਅਕਤੂਬਰ 2021 ਤੋਂ 14 ਅਕਤੂਬਰ 2021 ਤੱਕ ਮਨਾਏ ਜਾ ਰਹੇ ਖੂਨਦਾਨ ਪੰਦਰਵਾੜੇ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਸ਼੍ਰੀਮਤੀ ਤੇਜਿੰਦਰਪਾਲ ਕੌਰ ਧਾਲੀਵਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਅਤੇ ਡਾ. ਸਤੀਸ਼ ਗੋਇਲ ਐਸ.ਐਮ.ਓ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ, ਡਾ ਅਮਨਿੰਦਰ ਸਿੰਘ ਬੀ.ਟੀ.ਓ ਅਤੇ ਵਾਇਸ ਪ੍ਰਿੰਸੀਪਲ ਡਾ. ਰਾਣਾ ਬਲਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਖੂਨਦਾਨ ਸੰਬੰਧੀ ਪ੍ਰੇਰਿਤ ਕਰਨ ਲਈ ਪੋਸਟਰ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਿਸ ਰਵਨੀਤ ਕੌਰ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਮਿਸ.ਰਮਨਦੀਪ ਕੌਰ ਅਤੇ ਮਿਸ.ਸੁਮਨਦੀਪ ਕੌਰ ਨੂੰ ਸਿਵਲ ਸਰਜਨ ਡਾ. ਸਿੰਗਲਾ ਵੱਲੋਂ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ.ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨ ਦਾ ਕੋਈ ਹੋਰ ਬਦਲਵਾਂ ਪ੍ਰਬੰਧ ਨਹੀਂ ਹੈ, ਇੰਨਸਾਨ ਵੱਲੋਂ ਦਾਨ ਕੀਤਾ ਹੋਇਆ ਖੂਨ ਜਰੂਰਮੰਦ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਇਸ ਲਈ 18 ਤੋਂ 60 ਸਾਲ ਦਾ ਹਰ ਇਕ ਤੰਦਰੁਸਤ ਵਿਅਕਤੀ 3 ਮਹੀਨੇ ਬਾਅਦ ਆਪਣਾ ਖੂਨਦਾਨ ਕਰ ਸਕਦਾ ਹੈ। ਖੂਨਦਾਨ ਕਰਨ ਨਾਲ ਵਿਅਕਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਮਜੋਰੀ ਨਹੀ ਆਉਂਦੀ ਹੈ। ਡਾ.ਅਮਨਿੰਦਰ ਸਿੰਘ ਬੀ.ਟੀ.ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੱਲ ਰਹੇ ਡੇਂਗੂ ਸੀਜਨ ਦੌਰਾਨ ਆਮ ਦਿਨਾਂ ਨਾਲੋਂ ਖੂਨ ਦੀ ਬਹੁਤ ਜਿਆਦਾ ਜਰੂਰਤ ਹੈ। ਇਸ ਲਈ ਵੱਧ ਤੋਂ ਵੱਧ ਲੋਕ ਖੂਨਦਾਨ ਕਰਨ ਅੱਗੇ ਆਉਣਾ ਚਾਹੀਦਾ ਹੈ। ਮਾਸ ਮੀਡੀਆ ਅਤੇ ਮਲੇਰੀਆਂ ਬ੍ਰਾਂਚ ਦਫਤਰ ਸਿਵਲ ਸਰਜਨ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵਿਅਕਤੀ ਸਵੈ-ਇੱਛਕ ਤੌਰ ਤੇ ਜਾਂ ਵਿਆਹ ਦੀ ਵਰੇਗੰਡ, ਜਨਮਦਿਨ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਆਮ ਲੋਕਾਂ ਨੂੰ ਖੂਨ ਦਾਨ ਕਰਨ ਲਈ ਉਤਸ਼ਾਹਿਤ ਲਈ ਕਰਨਾ ਚਾਹੁੰਦਾ ਹੈ ਤਾਂ ਉਹ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਸਿਵਲ ਹਸਤਪਾਲ ਮਲੋਟ ਵਿਖੇ ਬਣੇ ਬਲੱਡ ਬੈਂਕ ਵਿਚ ਜਾ ਕੇ ਆਪਣਾ ਖੂਨ ਦਾ ਕਰ ਸਕਦਾ ਹੈ। ਇਸ ਮੌਕੇ ਡਾ.ਮਨਦੀਪ ਕੌਰ ਐਨ.ਐਨ.ਐੱਸ ਇੰਚ., ਸ਼੍ਰੀ ਮਨਦੀਪ ਸਿੰਘ ਐਨ.ਐਨ.ਐੱਸ ਇੰਚ., ਕਮਲਜੀਤ ਕੌਰ ਐਨ.ਸੀ.ਸੀ ਇੰਚ., ਜਿਲ੍ਹਾ ਮਾਸ ਮੀਡੀਆ ਅਫਸਰ ਸੁਖਮੰਦਰ ਸਿੰਘ, ਵਿਨੋਦ ਕੁਮਾਰ, ਜਿਲ੍ਹਾ ਹੈਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ, ਰਾਜ ਕੁਮਾਰ, ਅਵੀ ਕੁਮਾਰ ਅਤੇ ਰਵੀ ਕੁਮਾਰ ਹਾਜ਼ਿਰ ਸਨ ।