ਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਬਲਾਕ ਆਲਮਵਾਲਾ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਲਗਾਇਆ ਗਿਆ ਧਰਨਾਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਬਲਾਕ ਆਲਮਵਾਲਾ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਲਗਾਇਆ ਗਿਆ ਧਰਨਾ
ਮਲੋਟ (ਆਲਮਵਾਲਾ): ਬੀਤੇ ਦਿਨੀਂ ਮਲਟੀਪਰਪਜ ਹੈੱਲਥ ਇੰਪਲਾਈਜ ਯੂਨੀਅਨ ਬਲਾਕ ਆਲਮਵਾਲਾ ਵੱਲੋਂ ਐੱਸ.ਐਮ.ਓ ਆਲਮਵਾਲਾ ਖਿਲਾਫ਼ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਰੱਖਿਆ ਗਿਆ। ਇਸ ਧਰਨੇ ਵਿੱਚ ਬਲਾਕ ਆਲਮਵਾਲਾ ਦੇ ਮੁਲਾਜਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਜੱਥੇਬੰਦੀ ਦੇ ਦਬਾਅ ਦੇ ਸਦਕਾ ਐੱਸ.ਐਮ.ਓ ਵੱਲੋ ਲਿਖਤੀ ਰੂਪ ਵਿੱਚ ਮੀਟਿੰਗ ਦਾ ਸਮਾਂ ਦਿੱਤਾ ਗਿਆ। ਮਿੱਥੇ ਸਮੇਂ ਮੁਤਾਬਿਕ ਐੱਸ.ਐਮ.ਓ ਆਲਮਵਾਲਾ ਨਾਲ ਜੱਥੇਬੰਦੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ। ਮੰਗ ਪੱਤਰ ਵਿੱਚ ਦਰਜ ਮੰਗਾਂ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਈ।
ਜੱਥੇਬੰਦੀ ਦੇ ਆਗੂਆਂ ਖਿਲਾਫ਼ ਕੱਢੇ ਗਏ ਪੱਤਰ ਰੱਦ ਕਰਨ ਸਮੇਤ ਸਾਰੀਆਂ ਮੰਗਾਂ 'ਤੇ ਐੱਸ.ਐਮ.ਓ ਆਲਮਵਾਲਾ ਨੇ ਸਹਿਮਤੀ ਪ੍ਰਗਟਾਈ ਅਤੇ ਧਰਨੇ ਵਾਲੀ ਥਾਂ ਤੇ ਆ ਕੇ ਸਾਰੇ ਮਸਲੇ 7 ਦਿਨਾਂ ਵਿੱਚ ਹੱਲ ਕਰਨ ਦਾ ਵਿਸ਼ਵਾਸ ਦਵਾਇਆ। ਇਸ ਉਪਰੰਤ ਜੱਥੇਬੰਦੀ ਨੇ ਆਪਣੀ ਮੀਟਿੰਗ ਕਰਕੇ ਇੱਕ ਵਾਰ ਧਰਨਾ ਮੁਲਤਵੀਂ ਕਰ ਦਿੱਤਾ ਅਤੇ ਨਾਲ ਹੀ ਫੈਸਲਾ ਕੀਤਾ ਜੇਕਰ ਇਹ ਮੁਲਾਜਮ ਮਸਲੇ ਹੱਲ ਨਾ ਹੋਏ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਨਾਲ ਹੀ ਜੱਥੇਬੰਦੀ ਨੇ ਫੈਸਲਾ ਕੀਤਾ ਕਿ ਮਿਤੀ 21 ਅਗਸਤ ਨੂੰ ਪੰਜਾਬ-ਯੂਟੀ ਮੁਲਾਜਮ ਅਤੇ ਪੈਨਸ਼ਨਰ ਸਾਂਝੇ ਮੋਰਚੇ ਵੱਲੋਂ ਦਿੱਤੇ ਸੱਦੇ ਅਨੁਸਾਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਰੋਸ ਪੱਤਰ ਦੇਣ ਲਈ ਵੱਡੀ ਗਿਣਤੀ ਵਿੱਚ ਮੁਲਾਜਮ ਸ਼ਮੂਲੀਅਤ ਕਰਨਗੇ। Author: Malout Live