ਪਿੰਡ ਛਾਪਿਆਂਵਾਲੀ ਦੇ ਨੌਜਵਾਨ ਆਗੂ ਜਸ਼ਨਦੀਪ ਸਿੰਘ ਛੀਨਾ ਬਣੇ ਸਰਪੰਚ
ਹਲਕਾ ਲੰਬੀ ਦੇ ਪਿੰਡ ਛਾਪਿਆਂਵਾਲੀ ਵਿੱਚ ਜਸ਼ਨਦੀਪ ਸਿੰਘ ਛੀਨਾ ਨੇ 410 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਇਸ 'ਨੌਜਵਾਨ ਨੇ ਆਪਣੇ ਚੋਣ ਪ੍ਰਚਾਰ ਨਾਲ ਸਭ ਵੱਲੋਂ ਧਿਆਨ ਖਿੱਚਿਆ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਬਲਾਕ ਮਲੋਟ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਛਾਪਿਆਂਵਾਲੀ ਵਿੱਚ ਜਸ਼ਨਦੀਪ ਸਿੰਘ ਛੀਨਾ ਨੇ 410 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਇਸ 'ਨੌਜਵਾਨ ਨੇ ਆਪਣੇ ਚੋਣ ਪ੍ਰਚਾਰ ਨਾਲ ਸਭ ਵੱਲੋਂ ਧਿਆਨ ਖਿੱਚਿਆ ਅਤੇ ਇਸ ਅਹਿਮ ਪਿੰਡ ਦੀ ਅਹਿਮ ਸਰਪੰਚੀ ਆਪਣੇ ਨਾਂ ਕੀਤੀ।
ਇਸ ਜਿੱਤ ਦੌਰਾਨ ਜਸ਼ਨਦੀਪ ਸਿੰਘ ਛੀਨਾ ਵੱਲੋਂ ਪਿੰਡ ਵਾਸੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਅਤੇ ਆਪਣੀ ਇਸ ਜਿੰਮੇਵਾਰੀ ਨੂੰ ਤਹਿ-ਦਿਲੋਂ ਨਿਭਾਉਣ ਦਾ ਵਿਸ਼ਵਾਸ਼ ਦਵਾਇਆ।
Author : Malout Live