ਮਿਆਦ ਖਤਮ ਹੋ ਚੁੱਕੀ ਅਸਲਾ ਲਾਇਸੰਸ ਧਾਰਕ ਆਪਣਾ ਅਸਲਾ ਪੁਲਿਸ ਥਾਣੇ ਜਾਂ ਗੰਨ ਹਾਊਸ ਪਾਸ ਕਰਵਾਉਣ ਜਮ੍ਹਾਂ

ਜਿਲ੍ਹਾ ਮੈਜਿਸਟਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹਨਾਂ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਦੀ ਨਵੀਨਤਾ ਮਿਤੀ ਲੰਘ ਚੁੱਕੀ ਹੈ, ਉਹ ਆਪਣੇ ਲਾਇਸੰਸੀ ਅਸਲੇ ਤੁਰੰਤ ਪੁਲਿਸ ਥਾਣੇ ਜਾਂ ਗੰਨ ਹਾਊਸ ਪਾਸ ਜਮ੍ਹਾਂ ਕਰਵਾਉਣ ਉਪਰੰਤ ਅਸਲਾ ਲਾਇਸੰਸ ਨਵੀਨ ਕਰਵਾਉਣ ਲਈ ਦਸਤਾਵੇਜ਼ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਵਾਉਣ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਜਿਲ੍ਹਾ ਮੈਜਿਸਟਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹਨਾਂ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਦੀ ਨਵੀਨਤਾ ਮਿਤੀ ਲੰਘ ਚੁੱਕੀ ਹੈ, ਉਹ ਆਪਣੇ ਲਾਇਸੰਸੀ ਅਸਲੇ ਤੁਰੰਤ ਪੁਲਿਸ ਥਾਣੇ ਜਾਂ ਗੰਨ ਹਾਊਸ ਪਾਸ ਜਮ੍ਹਾਂ ਕਰਵਾਉਣ ਉਪਰੰਤ ਅਸਲਾ ਲਾਇਸੰਸ ਨਵੀਨ ਕਰਵਾਉਣ ਲਈ ਦਸਤਾਵੇਜ਼ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਵਾਉਣ। 

ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਲਾਇੰਸਸੀਆਂ ਦੀ ਮੌਤ ਹੋ ਗਈ ਹੈ, ਉਹਨਾਂ ਦੇ ਵਾਰਸ ਵੀ ਮ੍ਰਿਤਕ ਦਾ ਅਸਲਾ ਤੁਰੰਤ ਪੁਲਿਸ ਥਾਣੇ ਜਾਂ ਗੰਨ ਹਾਊਸ ਪਾਸ ਜਮ੍ਹਾਂ ਕਰਵਾਉਣ ਉਪਰੰਤ ਅਸਲੇ ਦੇ ਨਿਪਟਾਰੇ ਸੰਬੰਧੀ ਅਸਲਾ ਸ਼ਾਖਾ, ਕਮਰਾ ਨੰਬਰ 27, ਦਫ਼ਤਰ ਜਿਲ੍ਹਾ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕੀਤਾ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਬੰਧਿਤਾਂ ਦੇ ਖਿਲਾਫ ਅਸਲਾ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

Author : Malout Live