ਹੈਜ਼ੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼ ਹੈਜ਼ੇ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨੀ ਬਣਾਈ ਜਾਵੇ ਯਕੀਨੀ
ਮਲੋਟ:- ਸ਼੍ਰੀ ਹਰਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਐਪੀਡੈਮਿਕ ਡਜ਼ੀਜ਼ ਐਕਟ 1897 ਦੀ ਧਾਰਾ 2 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ ਅੰਦਰ ਹੈਜ਼ੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਦਸੰਬਰ 2022 ਤੱਕ ਲਾਗੂ ਰਹਿਣਗੇ। ਡਿਪਟੀ ਕਮਿਸ਼ਨਰ ਨੇ ਜਾਰੀ ਹੁਕਮਾਂ ਵਿੱਚ ਬਿਨਾਂ ਢਕੇ, ਘੱਟ ਤੇ ਵੱਧ ਪੱਕੇ ਹੋਏ, ਕੱਟ ਕੇ ਰੱਖੇ ਹੋਏ ਫਲ, ਮਠਿਆਈਆਂ, ਮੀਟ, ਕੇਕ, ਬਿਸਕੁੱਟ, ਡਬਲਰੋਟੀ, ਛੋਲੇ ਅਤੇ ਦੂਸਰੀਆਂ ਖਾਣ-ਪੀਣ ਦੀ ਵਸਤੂਆਂ ਨੂੰ ਜਾਲੀ ਜਾਂ ਸ਼ੀਸ਼ੇ ਦੇ ਢੱਕਣ ਤੋਂ ਬਗੈਰ ਵੇਚਣ ਜਾਂ ਪ੍ਰਦਰਸ਼ਨ ਕਰਨ `ਤੇ ਮਨਾਹੀ ਕੀਤੀ ਹੈ। ਇਸ ਤੋਂ ਇਲਾਵਾ ਉਨਾਂ ਬਰਫ, ਖਣਿਜੀ ਪਾਣੀ,
ਸੋਢਾ ਪਾਣੀ, ਬੋਤਲ ਬੰਦ ਪਾਣੀ, ਗੰਨੇ ਦਾ ਰਸ, ਲੱਸੀ ਆਦਿ ਜਦੋਂ ਤੱਕ ਸਾਫ-ਸੁਥਰੇ ਹਾਲਾਤਾਂ ਵਿੱਚ ਤਿਆਰ ਨਾ ਕੀਤਾ ਹੋਵੇ `ਤੇ ਵੇਚਣ `ਤੇ ਮਨਾਹੀ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀ ਸੂਦਨ ਨੇ ਜਿਲ੍ਹੇ ਦੇ ਸਮੂਹ ਵਾਟਰ ਵਰਕਸਾਂ ਨੂੰ ਪਾਣੀ ਠੀਕ ਢੰਗ ਨਾਲ ਕਲੋਰੀਨੇਸ਼ਨ ਕਰਕੇ ਪੀਣ ਯੋਗ ਸਪਲਾਈ ਦੇਣ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹੈਜ਼ਾ ਹੋਣ ਦੀ ਸੂਰਤ ਵਾਲੇ ਇਲਾਕੇ ਦੇ ਸ਼ੱਕੀ ਮਰੀਜ਼ਾਂ ਦੇ ਟੀਕੇ ਲਗਾਉਣ ਤੇ ਮੈਡੀਕਲ ਚੈਕ ਪੋਸਟਾਂ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਣ-ਪੀਣ ਦੀਆਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਵਾਲੇ ਇਲਾਕਿਆਂ ਵਿੱਚ ਸਮੇਂ-ਸਮੇਂ `ਤੇ ਨਿਰੀਖਣ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ `ਤੇ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।