ਸਨਮਾਨ ਰਾਇਸ ਮਿੱਲ ਸ਼੍ਰੀ ਮੁਕਤਸਰ ਸਾਹਿਬ ਅਤੇ ਸੋਸਾਇਟੀ For All ਰਾਊਂਡ ਡਿਵੈਲਪਮੈਂਟ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਵੈਕਸੀਨੇਸ਼ਨ ਕੈਂਪ
ਮਲੋਟ:- ਸਨਮਾਨ ਰਾਇਸ ਮਿੱਲ ਸ਼੍ਰੀ ਮੁਕਤਸਰ ਸਾਹਿਬ ਅਤੇ ਸੋਸਾਇਟੀ For All ਰਾਊਂਡ ਡਿਵੈਲਪਮੈਂਟ ਗੁਰਤੇਜ ਸਿੰਘ ਢਿੱਲੋਂ BMC ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਵਿਡ-19 ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ, ਡਾ. ਸਤੀਸ਼ ਗੋਇਲ S.M.O, ਡਾ. ਨਵਰੋਜ ਗੋਇਲ M.O ਵੱਲੋਂ ਕੈਂਪ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਸੁਖਮੰਦਰ ਸਿੰਘ ਬਰਾੜ ਜਿਲਾ ਮਾਸ ਮੀਡੀਆ ਅਫਸਰ ਵੀ ਹਾਜਿਰ ਸਨ। ਇਸ ਮੌਕੇ ਸਿਵਲ ਸਰਜਨ ਨੇ ਕਿਹਾ SARD TEAM ਦੇ ਲਗਾਏ ਗਏ ਕੈਂਪ ਲਈ SARD ਟੀਮ ਮੈਂਬਰਾਂ ਦੀ ਸ਼ਲਾਂਘਾ ਕੀਤੀ ਗਈ। ਉਹਨਾਂ ਕਿਹਾ ਕੇ SARD ਟੀਮ ਵੱਲੋਂ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ BMC ਅਤੇ 28 ਵਲੰਟੀਅਰ ਰਾਹੀਂ ਲੋਕਾਂ ਨੂੰ ਕੋਰੋਨਾ ਵਿਰੋਧੀ ਵੈਕਸੀਨੇਸ਼ਨ ਸੰਬੰਧੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਘਰ-ਘਰ ਜਾ
ਕੇ ਨਿੱਜੀ ਤੌਰ ਤੇ ਮਿਲ ਕੇ ਗਰੁੱਪ ਮੀਟਿੰਗਾਂ ਕਰਕੇ ਟ੍ਰੇਨਿੰਗ ਅਤੇ ਨਾਟਕਾ, ਬੈਨਰਾਂ ਅਤੇ ਕਨੋਪੀ, ਛੱਤਰੀ ਪ੍ਰਦਰਸ਼ਿਤ ਕਰ ਕੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕੇ SARD ਸੁਸਾਇਟੀ ਵੱਲੋਂ ਜਨਵਰੀ ਅਤੇ ਫਰਵਰੀ ਵਿੱਚ 66 ਕੈਂਪ ਖੁਦ ESTABLISHED ਕਰ ਅਤੇ ਸਿਹਤ ਵਿਭਾਗ ਵੱਲੋ ਲਗਾਏ ਗਏ ਕੈਂਪਾਂ ਵਿੱਚ ਸਹਿਯੋਗ ਦੇ ਕੇ 25000 ਲੋਕਾਂ ਨੂੰ ਕੋਵਿਡ ਟੀਕਾਕਰਨ ਕੀਤਾ ਗਿਆ। ਉਹਨਾਂ ਅਪੀਲ ਕੀਤੀ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ SARD ਸਟਾਫ ਵੱਲੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਵਿਅਕਤੀਆ ਦੇ ਟੀਕਾਕਰਨ ਕਰਨ ਲਈ Stake Holders , ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਭੱਠਿਆਂ ਦੇ ਮਾਲਕਾਂ, ਸਕੂਲ ਮੁੱਖੀਆਂ, ਆਂਗਣਵਾੜੀ ਵਰਕਰਾਂ, ਪਬਲਿਕ ਹੈੱਲਥ, ਗ੍ਰਾਮ ਪੰਚਾਇਤਾਂ ਕਲੱਬਾਂ ਅਤੇ ਵੱਖ-ਵੱਖ ਵਿਭਾਗਾਂ ਅਧੀਨ ਗਠਿਤ ਕਮੇਟੀਆ ਦੇ ਨੁਮਾਇੰਦਿਆਂ ਅਤੇ ਹੋਰ ਮੋਹਤਬਾਰ ਵਿਅਕਤੀਆਂ ਨਾਲ ਤਾਲਮੇਲ ਕਰਕੇ ਸਹਿਯੋਗ ਲਿਆ ਜਾ ਰਿਹਾ ਹੈ। ਇਸ ਮੌਕੇ SARD ਟੀਮ ਦੇ ਮੈਂਬਰ ਹਰਭਗਵਾਨ ਸਿੰਘ, ਆਯੂਸ਼ੀ, ਜੋਫੀ ਵਧਵਾ, ਆਰਤੀ, ਜਸਵਿੰਦਰ ਵੱਲੋਂ ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਗਈ।