ਪਿੰਡ ਕੁਰਾਈਵਾਲਾ ਵਿਖੇ ਵਣ ਮੰਡਲ ਵਿਸਥਾਰ ਬਠਿੰਡਾ ਦੀ ਰੇਂਜ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਰੋਜ਼ਾ ਅਵੇਅਰਨੈੱਸ ਕੈਪ ਅਤੇ ਵਿਸ਼ਵ ਜੰਗਲਾਤ ਦਿਵਸ ਮਨਾਇਆ ਗਿਆ

ਮਲੋਟ:- ਅੱਜ ਵਣ ਮੰਡਲ ਵਿਸਥਾਰ ਬਠਿੰਡਾ ਵਣ ਤੇ ਰੇਂਜ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰੁੱਖ ਲਗਾਉ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਬਾਰੇ ਜੰਗਲਾਤ ਵਿਭਾਗ ਵੱਲੋਂ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਰਦਾਰ ਦਲਜੀਤ ਸਿੰਘ ਡੀ਼.ਐਫ.ਓ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਆਪਣੇ ਵਿਚਾਰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆ ਨੂੰ ਮਿਲਕੇ ਰੁੱਖ ਲਗਾਉਣੇ ਚਾਹੀਦੇ ਹਨ। ਇਹ ਆਕਸੀਜਨ ਦੇ ਭੰਡਾਰ ਹਨ, ਇਹਨਾਂ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ। ਸਾਨੂੰ ਸਾਰਿਆ ਨੂੰ ਮਿਲਕੇ ਪਿੰਡਾਂ, ਸ਼ਹਿਰਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਵਰਖਾ ਲਿਆਉਣ ਵਿੱਚ ਬਹੁਤ ਸਹਾਈ ਹੁੰਦੇ ਹਨ। ਇਹਨਾਂ ਤੋਂ ਸਾਨੂੰ ਭੋਜਨ ਮਿਲਦਾ ਹੈ। ਇਸ ਮੌਕੇ ਤੇ ਰੇਂਜ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਮਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ

ਸਾਨੂੰ ਹਰੇਕ ਪਿੰਡ ਵਿੱਚ ਬੋਹੜ, ਪਿੱਪਲ, ਨਿੰਮ ਤੇ ਹੋਰ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ। ਰੁੱਖ ਲਗਾਉਣਾ ਸੱਭ ਤੋਂ ਵੱਡਾ ਯੋਗਦਾਨ ਹੈ। ਰੁੱਖ ਸਾਨੂੰ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਤੋ ਬਚਾਉਂਦੇ ਹਨ। ਰਵਿੰਦਰ ਕੁਮਾਰ ਵਣ ਗਾਰਡ ਅਤੇ ਸ਼੍ਰੀਮਤੀ ਸਿਮਰਨਜੀਤ ਕੌਰ ਨੇ ਵੀ ਰੁੱਖ ਲਗਾਉਣ ਬਾਰੇ ਆਪਣੇ ਵਿਚਾਰ ਦੱਸੇ। ਪੰਛੀ ਬਚਾਉ ਰੁੱਖ ਲਗਾਉ ਸੇਵਾ ਸੰਭਾਲ ਸੁਸਾਇਟੀ ਦੇ ਚੇਅਰਮੈਨ ਡਾਂ ਹਰਮੀਤ ਦੂਹੇਵਾਲਾ ਨੇ ਵੀ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣ ਬਾਰੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇੱਕ ਰੁੱਖ ਹਰੇਕ ਵਿਅਕਤੀ ਨੂੰ ਲਗਾਉਣਾ ਚਾਹੀਦਾ ਹੈ, ਇੱਕ ਰੁੱਖ ਤੋਂ ਸਾਨੂੰ ਸੋ ਸੁੱਖ ਮਿਲਦਾ। ਇਸ ਕੈਂਪ ਵਿੱਚ ਡਾ. ਜਸਵਿੰਦਰ ਸਿੰਘ ਕੁਰਾਈਵਾਲਾ ਨੇ ਵਿਸ਼ੇਸ਼ ਯੋਗਦਾਨ ਨਿਭਾਇਆ ਅਤੇ ਲੋਕਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਕੰਡਿਆਰਾ ਮੱਲ ਕਟੋਰਾ, ਚੜਤਾਂ ਸਿੰਘ, ਜਸਪ੍ਰੀਤ ਸਿੰਘ, ਲਵਲੀ, ਅਜੈ ਸਿੰਘ, ਚਰਨਜੀਤ ਸਿੰਘ, ਰਮਨਦੀਪ ਅਤੇ ਅਨੇਕਾਂ ਲੋਕ ਮੌਜੂਦ ਸਨ।