ਕਿਸਾਨੀ ਅੰਦੋਲਨ ਦੌਰਾਨ ਨਿਰਪੱਖ ਪੱਤਰਕਾਰੀ ਕਰਨ ਲਈ ਮਲੋਟ ਲਾਈਵ ਦੀ ਟੀਮ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਮਲੋਟ:- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਪਿੰਡ ਲੱਕੜਵਾਲਾ (ਸ਼੍ਰੀ ਮੁਕਤਸਰ ਸਾਹਿਬ) ਵੱਲੋਂ 26-11-2020 ਤੋਂ 19-11-2021 ਤੱਕ ਕਿਸਾਨੀ ਸੰਘਰਸ਼ ਅੰਦੋਲਨ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਮਲੋਟ ਲਾਈਵ ਦੀ ਟੀਮ ਨੂੰ ਅੱਜ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਮਲੋਟ ਲਾਈਵ ਟੀਮ ਨੂੰ ਨਿਰਪੱਖ ਪੱਤਰਕਾਰੀ ਕਰਨ ਅਤੇ ਕਿਸਾਨੀ ਅੰਦੋਲਨ ਦੌਰਾਨ ਲੱਗੇ ਧਰਨਿਆਂ ਦੀ ਕਵਰੇਜ ਕਰਨ ਲਈ ਕਿਸਾਨ ਯੂਨੀਅਨ ਦੇ ਮੈਬਰਾਂ ਵੱਲੋਂ ਮਲੋਟ ਲਾਈਵ ਦੇ ਦਫ਼ਤਰ ਵਿੱਚ ਦਿੱਤਾ ਗਿਆ।